ਜੇਲ ''ਚ ਗੁਰਪਿੰਦਰ ਦੀ ਮੌਤ ''ਤੇ ਤਰੁਣ ਚੁੱਘ ਨੇ ਚੁੱਕੇ ਸਵਾਲ (ਵੀਡੀਓ)

Sunday, Jul 21, 2019 - 06:07 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਜੇਲ 'ਚ ਬੰਦ ਨਸ਼ਾ ਤਸਕਰ ਦੀ ਮੌਤ 'ਤੇ ਭਾਜਪਾ ਆਗੂ ਤਰੁਣ ਚੁੱਘ ਨੇ ਪੰਜਾਬ ਸਰਕਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗੁਰਪਿੰਦਰ ਸਿੰਘ ਦੀ ਪੁਲਸ ਹਿਰਾਸਤ ਮੌਤ ਕਈ ਰਹੱਸ ਤੇ ਸਾਜਿਸ਼ਾਂ ਵੱਲ ਇਸ਼ਾਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪੁਲਸ ਹਿਰਾਸਤ ਉਸ ਦੀ ਮੌਤ ਹੋਣਾ ਪੰਜਾਬ ਸਰਕਾਰ ਦੀ ਨਾਲਾਇਕੀ ਹੈ। 

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਾਜਿਸ਼ਾਂ ਤਹਿਤ ਹੀ ਜੇਲਾਂ 'ਚ ਦੋਸ਼ੀਆਂ ਦੀਆਂ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਾਭਾ ਜੇਲ 'ਚ ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਘਟਨਾਵਾਂ ਸਾਜਿਸ਼ ਦਾ ਹਿੱਸਾ ਲੱਗ ਰਹੀਆਂ ਹਨ ਤੇ ਕਿਤੇ ਨਾ ਕਿਤੇ ਵੱਡੇ ਲੋਕਾਂ ਨੂੰ ਬਚਾਉਣ ਲਈ ਇਹ ਸਾਜਿਸ਼ਾਂ ਹੋ ਰਹੀਆਂ ਹਨ।  ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹਾਈਕੋਟ ਦੇ ਜੱਜ ਕੋਲੋਂ ਕਰਵਾਉਣੀ ਚਾਹੀਦੀ ਹੈ। 

ਦੱਸ ਦੇਈਏ ਕਿ ਪਾਕਿਸਤਾਨ ਤੋਂ ਆਈ 2700 ਕਰੋੜ ਦੀ ਹੈਰੋਇਨ ਦੇ ਮਾਮਲੇ 'ਚ ਇੰਪੋਰਟਰ ਗੁਰਪਿੰਦਰ ਸਿੰਘ ਅੰਮ੍ਰਿਤਸਰ ਜੇਲ 'ਚ ਬੰਦ ਸੀ ਤੇ ਅੱਜ ਬੀਮਾਰੀ ਕਾਰਨ ਉਸ ਦੀ ਜੇਲ 'ਚ ਹੀ ਮੌਤ ਹੋ ਗਈ।


author

Baljeet Kaur

Content Editor

Related News