ਪਤੀ ਨੂੰ ਮਾਰਨ ਵਾਲੀ ਸੀ ਪਤਨੀ, ਹੱਤਿਆ ਤੋਂ ਪਹਿਲਾਂ ਪਹੁੰਚੀ ਪੁਲਸ (ਵੀਡੀਓ)
Saturday, Nov 02, 2019 - 10:24 AM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਆਪਣੇ ਹੀ ਪਤੀ ਦੀ ਹੱਤਿਆ ਕਰਨ ਜਾ ਰਹੀ ਪਤਨੀ ਨੂੰ ਪੁਲਸ ਵਲੋਂ ਗ੍ਰਿਫਤਾਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਅੰਮ੍ਰਿਤਸਰ ਦੇ ਕਿੰਗ ਇਨਕਲੇਵ ਤੋਂ ਸਾਹਮਣੇ ਆਈ ਹੈ, ਜਿਥੇ ਸਰਕਾਰੀ ਵਿਭਾਗ 'ਚ ਤਾਇਨਾਤ ਇਕ ਮਹਿਲਾ ਨੇ ਆਪਣੇ ਪਤੀ ਦੀ ਹੱਤਿਆ ਦੀ ਯੋਜਨਾ ਬਣਾਈ ਪਰ ਉਸਦੀ ਇਹ ਸਾਜਿਸ਼ ਕਾਮਯਾਬ ਨਹੀਂ ਹੋ ਸਕੀ।
ਜਾਣਕਾਰੀ ਮੁਤਾਬਕ ਮਨਿੰਦਰ ਕੌਰ ਨਾਂ ਦੀ ਮਹਿਲਾ ਦੇ ਦਵਿੰਦਰ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸਬੰਧ ਸਨ ਤੇ ਉਸਦਾ ਆਪਣੇ ਪਤੀ ਨਾਲ ਮਨ-ਮੁਟਾਵ ਸੀ। ਮਹਿਲਾ ਨੇ ਲੋਕਾਂ ਤੋਂ ਵਿਆਜ 'ਤੇ ਪੈਸੇ ਲਏ ਸਨ, ਜਿਸ ਕਾਰਨ ਉਹ ਕਰਜਾਈ ਹੋ ਗਈ। ਆਰਥਿਕ ਤੰਗੀ ਆਉਣ ਕਾਰਨ ਮਹਿਲਾ ਨੇ ਆਪਣੇ ਪਤੀ ਨੂੰ ਪ੍ਰੇਮੀ ਨਾਲ ਮਿਲ ਕੇ ਨਸ਼ੇ ਦੇ ਕੇ ਮਾਰਨ ਦੀ ਯੋਜਨਾ ਬਣਾਈ ਪਰ ਉਸਦੀ ਫੋਨ 'ਤੇ ਹੋਈ ਗੱਲਬਾਤ ਵਾਇਰਲ ਹੋ ਗਈ ਤੇ ਇਹ ਆਡਿਓ ਲੋਕ ਇਨਸਾਫ ਪਾਰਟੀ ਦੇ ਮਨਦੀਪ ਸਿੰਘ ਕੋਲ ਪਹੁੰਚ ਗਿਆ, ਜਿਨ੍ਹਾਂ ਨੇ ਪੁਲਸ ਨੂੰ ਪੂਰੀ ਜਾਣਕਾਰੀ ਦਿੱਤੀ ਅਤੇ ਫਿਰ ਘਰ 'ਚ ਪੁਲਸ ਦੀ ਦਬਿਸ਼ 'ਤੇ ਵੱਡਾ ਖੁਲਾਸਾ ਹੋਇਆ।