ਹਾਈਵੋਲਟੇਜ਼ ਟਾਵਰ ''ਤੇ ਚੜ੍ਹਿਆ ਨੌਜਵਾਨ

Monday, Jun 01, 2020 - 01:57 PM (IST)

ਹਾਈਵੋਲਟੇਜ਼ ਟਾਵਰ ''ਤੇ ਚੜ੍ਹਿਆ ਨੌਜਵਾਨ

ਅੰਮ੍ਰਿਤਸਰ (ਰਮਨ) : ਜੀ.ਡੀ. ਰੋਡ 'ਤੇ ਸਥਿਤ ਰਾਮਤਲਾਈ ਇਲਾਕੇ 'ਚ ਹਾਈਵੋਲਟੇਜ਼ ਟਾਵਰ 'ਤੇ ਇਕ ਨੌਜਵਾਨ ਦੇ ਚੜ੍ਹਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੇ ਏ.ਡੀ.ਸੀ.ਪੀ. ਹਰਪਾਲ ਸਿੰਘ, ਏ.ਸੀ.ਪੀ. ਸੁਸ਼ੀਲ ਕੁਮਾਰ, ਅੱਗ ਬੁਝਾਊ ਦਸਤੇ ਅਤੇ ਐਂਬੂਲੈਂਸ ਮੌਕੇ 'ਤੇ ਪੁੱਜੀ।

ਇਹ ਵੀ ਪੜ੍ਹੋ : ਪਠਾਨਕੋਟ 'ਚ ਵਧਿਆ ਕੋਰੋਨਾ ਦਾ ਕਹਿਰ, 2 ਨਵੇਂ ਮਾਮਲਿਆਂ ਦੀ ਪੁਸ਼ਟੀ

PunjabKesariਇਸ ਦੌਰਾਨ ਪ੍ਰਸ਼ਾਸਨ ਕੋਲ ਟਾਵਰ 'ਤੇ ਚੜ੍ਹਨ ਲਈ ਕੋਈ ਪ੍ਰਬੰਧ ਨਹੀਂ ਸੀ, ਜਿਸ ਕਾਰਨ ਕਮਾਂਡੋ ਫੋਰਸ ਦੇ ਜਵਾਨ ਨੂੰ ਟਾਵਰ 'ਤੇ ਚੜ੍ਹਾਇਆ ਗਿਆ ਹੈ। ਇਥੇ ਦੱਸ ਦੇਈਏ ਕਿ ਇਕ ਮਹੀਨਾ ਪਹਿਲਾਂ ਵੀ ਇਸੇ ਹਾਈਵੋਲਟੇਜ਼ ਟਾਵਰ 'ਤੇ ਇਕ ਨੌਜਵਾਨ ਚੜ੍ਹ ਗਿਆ ਸੀ, ਜਿਸਨੂੰ ਤਿੰਨ ਘੰਟੇ ਬਾਅਦ ਬਹੁਤ ਮੁਸ਼ਕਲ ਨਾਲ ਥੱਲੇ ਉਤਾਰਿਆ ਗਿਆ ਸੀ।

PunjabKesari

 

 


author

Baljeet Kaur

Content Editor

Related News