ਅੰਮ੍ਰਿਤਸਰ ਦੇ ਗੇਟ ਹਕੀਮਾਂ ’ਚ ਗੁੰਡਾਗਰਦੀ ਦਾ ਨੰਗਾ ਨਾਚ, 10 ਲੋਕਾਂ ਨੇ ਕੀਤਾ ਜਾਨਲੇਵਾ ਹਮਲਾ, ਘਟਨਾ CCTV ’ਚ ਕੈਦ

Wednesday, Jun 02, 2021 - 12:23 PM (IST)

ਅੰਮ੍ਰਿਤਸਰ (ਇੰਦਰਜੀਤ) - ਅੰਮ੍ਰਿਤਸਰ ਦੇ ਗੇਟ ਹਕੀਮਾਂ ਅੰਦਰ ਇਕ ਦੁਕਾਨਦਾਰ ਨੂੰ ਬੁਰੀ ਤਰ੍ਹਾਂ ਮਾਰਕੁੱਟ ਕਰ ਕੇ ਜ਼ਖ਼ਮੀ ਕਰਨ ਅਤੇ ਦੁਕਾਨ ਦਾ ਸਾਮਾਨ ਤੋੜ ਕੇ ਸ਼ਰੇਆਮ ਗੁੰਡਾਗਰਦੀ ਕਰਨ ਸੂਚਨਾ ਮਿਲੀ ਹੈ। ਦੁਕਾਨਦਾਰ ਦਾ ਕਸੂਰ ਇਹ ਸੀ ਕਿ ਉਸ ਕੋਲੋਂ ਗੁਆਂਢੀ ਦੀ ਗੱਡੀ ’ਤੇ ਕੁਝ ਪਾਣੀ ਦੀਆਂ ਬੂੰਦਾਂ ਪੈ ਗਈਆਂ ਸਨ, ਕਿਉਂਕਿ ਉਹ ਉਸ ਦੀ ਦੁਕਾਨ ਦੇ ਬਾਹਰ ਆਪਣੀ ਗੱਡੀ ਲਗਾਉਂਦਾ ਸੀ। ਇਸ ਸਬੰਧ ਵਿੱਚ ਥਾਣਾ ਡੀ-ਡਵੀਜ਼ਨ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ 'ਚ ਲੱਗੇ ਨਵਜੋਤ ਸਿੱਧੂ ਦੀ 'ਗੁੰਮਸ਼ੁਦਗੀ' ਦੇ ਪੋਸਟਰ, ਲੱਭਣ ਵਾਲੇ ਨੂੰ ਮਿਲੇਗਾ 50,000 ਰੁਪਏ ਦਾ ਇਨਾਮ

ਇਸ ਸਬੰਧ ਵਿਚ ਵਾਇਰਲ ਹੋਈ ਵੀਡੀਓ ਪੂਰੇ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਵੀਡੀਓ ਵਿਚ ਫਿਲਮੀ ਸਟਾਈਲ ਨਾਲ ਗੁੰਡਾਗਰਦੀ ਅਤੇ ਦਬੰਗੀ ਦਾ ਪੂਰਾ ਆਲਮ ਦਿਖਾਈ ਦੇ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਦੋਨੋਂ ਪਾਸਿਓਂ ਤੋਂ ਲੜਾਈ ਹੋਈ ਸੀ। ਪੀੜਤ ਵਿਅਕਤੀ ਦਾ ਦਾਅਵਾ ਹੈ ਕਿ ਪੂਰੇ ਮਾਮਲੇ ਦੀਆਂ ਸੀ. ਸੀ. ਟੀ. ਵੀ. ਫੁਟੇਜ ਉਸ ਕੋਲ ਹਨ ਅਤੇ ਸੱਚਾਈ ਉਸ ਦੇ ਪੱਖ ਵਿੱਚ ਹੈ। ਉਕਤ ਲੋਕਾਂ ਨੇ ਮੈਨੂੰ ਅਤੇ ਮੇਰੇ ਬੇਟੇ ਨੂੰ ਮਾਰਿਆ ਕੁੱਟਿਆ ਅਤੇ ਇਹ ਦੋ ਤਰਫਾ ਲੜਾਈ ਨਹੀਂ ਸਗੋਂ ਇਕਤਰਫ਼ਾ ਹਮਲਾ ਹੈ। ਇਸ ਸੰਬੰਧ ਵਿੱਚ ਰਮਨ ਮਹਾਜਨ ਪੁੱਤਰ ਤਿਲਕ ਰਾਜ ਮਹਾਜਨ ਨੇ ਦੱਸਿਆ ਕਿ ਗੇਟ ਹਕੀਮਾਂ ਦੇ ਅੰਦਰ ਉਸ ਦੀ ਮਨਿਆਰੀ ਦੀ ਦੁਕਾਨ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਬਲੈਕ ਤੇ ਵ੍ਹਾਈਟ ਫੰਗਸ ਦੇ ਸਾਹਮਣੇ ਆਏ 2 ਹੋਰ ਨਵੇਂ ਮਾਮਲੇ, 1 ਮਰੀਜ਼ ਦੀ ਮੌਤ

PunjabKesari

ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਉਸ ਦੀ ਦੁਕਾਨ ਦੇ ਅੱਗੇ ਆਪਣੀ ਕਾਰ ਖੜ੍ਹੀ ਕਰ ਲੈਂਦਾ ਹੈ। ਹਰ ਰੋਜ਼ ਜਦੋਂ ਕਾਰ ਦੀ ਟੈਸਟਿੰਗ ਕਰਦਾ ਹੈ ਤਾਂ ਕਾਰ ਦੀ ਧੂੜ ਉਸਦੀ ਦੁਕਾਨ ਵਿੱਚ ਪੈਂਦੀ ਹੈ, ਜਿਸ ਤੋਂ ਉਹ ਪ੍ਰੇਸ਼ਾਨ ਸੀ, ਇਸ ਦੇ ਬਾਵਜੂਦ ਉਸ ਨੇ ਕੁਝ ਨਹੀਂ ਕਿਹਾ। ਬੀਤੇ ਦਿਨ ਸਵੇਰੇ ਜਦੋਂ ਦੁਕਾਨਦਾਰ ਰਾਮ ਮਹਾਜਨ ਅਤੇ ਉਸ ਦਾ ਪੁੱਤਰ ਆਪਣੀ ਦੁਕਾਨ ਦੀ ਸਫਾਈ ਕਰ ਰਹੇ ਸਨ ਤਾਂ ਉਸ ਨੇ ਆਪਣੇ ਥੜੇ ਦੇ ਬਾਹਰ ਪਾਣੀ ਦਾ ਛਿੜਕਾਅ ਕੀਤਾ ਤਾਂ ਇਸ ਵਿੱਚ ਕੁਝ ਬੂੰਦਾਂ ਉਸ ਦੇ ਗੁਆਂਢ ਦੀ ਕਾਰ ’ਤੇ ਪੈ ਗਈਆਂ।

ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਕੋਰੋਨਾ ਪੀੜਤ ਮਰੀਜ਼ ਦਾ ਪੰਜਾਬ ’ਚ ਹੋਇਆ ਪਹਿਲਾ ਪੋਸਟਮਾਰਟਮ

ਇਸ ਗੱਲ ਨੂੰ ਲੈ ਕੇ ਉਸ ਦਾ ਗੁਆਂਢੀ ਆਪਣੇ ਨਾਲ ਆਪਣੇ ਸਾਂਝੇ ਪਰਿਵਾਰ ਦੇ ਲਗਭਗ 10 ਮੈਂਬਰਾਂ ਨੂੰ ਨਾਲ ਲੈ ਕੇ ਆ ਗਿਆ, ਜਿਨ੍ਹਾਂ ਨੇ ਹੱਥਾਂ ਵਿੱਚ ਬੇਸਬਾਲ ਫੜੇ ਹੋਏ ਸਨ ਅਤੇ ਆਉਂਦੇ ਹੀ ਉਨ੍ਹਾਂ ਨੇ ਉਸ ਨਾਲ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ। ਇਸ ਵਿੱਚ ਉਹ ਅਤੇ ਉਸ ਦੇ ਪੁੱਤਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਦਕਿ ਉਸ ਦੇ ਬੇਟੇ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਲੋਕਾਂ ਨੇ ਦੁਕਾਨ ’ਤੇ ਪੂਰੀ ਗੁੰਡਾਗਰਦੀ ਅਤੇ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਅਤੇ ਮੇਰੀ ਦੁਕਾਨ ਦੀ ਬੁਰੀ ਤਰ੍ਹਾਂ ਤੋੜ ਭੰਨ ਕੀਤੀ, ਜਿਸ ਵਿਚ ਭਾਰੀ ਨੁਕਸਾਨ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ - ਕਾਂਗਰਸੀ ਆਗੂ ਅਸ਼ਵਨੀ ਸੇਖੜੀ ਨੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਖ਼ਿਲਾਫ਼ ਕੱਢੀ ਭੜਾਸ (ਵੀਡੀਓ)

ਮੈਡੀਕਲ ਰਿਪੋਰਟ ਮਿਲਣ ’ਤੇ ਹੋਵੇਗੀ ਐੱਫ. ਆਈ. ਆਰ. ਦਰਜ ਪੁਲਸ
ਇਸ ਸਬੰਧ ਵਿਚ ਥਾਣਾ ਡੀ ਡਵੀਜ਼ਨ ਦੇ ਇੰਚਾਰਜ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਮੈਡੀਕਲ ਰਿਪੋਰਟ ਆਉਣ ਉਪਰੰਤ ਕੇਸ ਦਰਜ ਕਰ ਲਿਆ ਜਾਵੇਗਾ।
 


rajwinder kaur

Content Editor

Related News