550 ਸਾਲਾ ਗੁਰਪੁਰਬ ''ਤੇ ਫਿੱਕੀ ਫਲੋ ਦਾ ਨਵਾਂ ਉਪਰਾਲਾ

05/25/2019 12:55:11 PM

ਅੰਮ੍ਰਿਤਸਰ (ਸੁਮਿਤ ਖੰਨਾ) : ਮਹਿਲਾ ਸ਼ਕਤੀਕਰਨ ਤੋਂ ਬਾਅਦ ਹੁਣ ਫਿੱਕੀ ਫਲੋ ਨੇ ਵਾਤਾਵਰਣ ਸੰਭਾਲਣ ਦਾ ਬੀੜਾ ਚੁੱਕਿਆ ਹੈ। ਜਿਸਦੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਵਿਸ਼ੇਸ਼ ਈਵੈਂਟ ਦਾ ਆਯੋਜਨ ਕੀਤਾ ਗਿਆ ਤੇ ਨਵੀਂ ਤਕਨੀਕ ਨਾਲ ਪੌਦੇ ਲਗਾਏ ਗਏ। 'ਥ੍ਰੋ ਦ ਬਾਲ' ਇਸ ਈਵੈਂਟ 'ਚ ਬੀਜ ਤੇ ਮਿੱਟੀ ਦੀਆਂ ਗੇਂਦਾਂ ਬਣਾ ਕੇ ਮੈਦਾਨ 'ਚ ਸੁੱਟੀਆਂ ਗਈਆਂ। ਇਸ ਨਾਲ ਬੀਜ ਮਿੱਟੀ 'ਚ ਪੈਣ ਮਗਰੋਂ ਕੁਦਰਤੀ ਰੂਪ 'ਚ ਪੌਦਾ ਬਣੇਗਾ। ਫਿੱਕੀ ਫਲੋ ਮੁਤਾਬਕ ਉਨ੍ਹਾਂ ਦੀ ਇਹ ਮੁਹਿੰਮ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਫਿੱਕੀ ਫਲੋ ਦੇ ਇਸ ਈਵੈਂਟ 'ਚ ਜੀ.ਐੱਨ.ਡੀ.ਯੂ. ਵਲੋਂ ਵੀ ਪੂਰਾ ਸਾਥ ਦਿੱਤਾ ਗਿਆ। ਦੱਸ ਦੇਈਏ ਕਿ ਸਮਾਜ ਸੇਵਾ ਤੇ ਖਾਸ ਕਰ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਫਿੱਕੀ ਫਲੋ ਵਲੋਂ ਸਮੇਂ-ਸਮੇਂ 'ਤੇ ਸ਼ਲਾਘਾਯੋਗ ਈਵੈਂਟ ਕੀਤੇ ਜਾਂਦੇ ਹਨ। 


Baljeet Kaur

Content Editor

Related News