ਫੇਸਬੁੱਕ ਨੇ ਪਾਏ ਪੁਆੜੇ : ਮੁੰਡੇ ਨੂੰ ਕੁੜੀ ਸਮਝ ਕੇ ਕੀਤਾ ਪਿਆਰ
Tuesday, Mar 19, 2019 - 05:25 PM (IST)
ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੇ ਮੁਤਾਬਕ ਸੁਲਤਾਨਵਿੰਡ ਰੋਡ 'ਤੇ ਫੇਸਬੁੱਕ ਨੂੰ ਲੈ ਕੇ ਦੋ ਗਰੁੱਪ ਆਪਸ 'ਚ ਮਰਨ-ਮਾਰਨ 'ਤੇ ਉਤਰ ਆਏ। ਦਰਅਸਲ, ਹੋਇਆ ਇੰਝ ਕਿ ਅਜੀਤ ਨਗਰ ਦੇ ਇਕ ਮੁੰਡੇ ਨੇ ਫੇਸਬੁੱਕ 'ਤੇ ਲੜਕੀ ਦੇ ਨਾਂ 'ਤੇ ਜਾਅਲੀ ਐਕਾਊਂਟ ਖੋਲ੍ਹਿਆ ਤੇ ਕਈ ਮੁੰਡਿਆਂ ਦੀਆਂ ਫਰੈਂਡ ਰਿਕੁਐਸਟਾਂ ਐਕਸੈਪਟ ਵੀ ਕੀਤੀਆਂ। ਇਸ ਦੌਰਾਨ ਇਕ ਮੁੰਡੇ ਨੇ ਉਸਨੂੰ ਪਿਆਰ ਭਰੇ ਮੈਸੇਜ ਭੇਜਣੇ ਸ਼ੁਰੂ ਕੀਤੇ। ਸਾਹਮਣੇ ਤੋਂ ਵੀ ਰਿਸਪੌਂਸ ਮਿਲਣ 'ਤੇ ਗੱਲ ਕਾਫੀ ਅੱਗੇ ਵਧ ਗਈ ਜਦੋਂ ਮੁੰਡੇ ਨੇ ਲੜਕੀ ਨੂੰ ਮਿਲਣ ਲਈ ਬੁਲਾਇਆ ਤਾਂ ਪਤਾ ਲੱਗਾ ਕਿ ਉਹ ਮੁੰਡਾ ਹੈ, ਜਿਸਤੋਂ ਬਾਅਦ ਦੋਵੇਂ ਹੱਥੋਪਾਈ ਹੋ ਗਏ।
ਬਿਨਾਂ ਸ਼ੱਕ ਅੱਜ ਸੋਸ਼ਲ ਮੀਡੀਏ ਦੀ ਜ਼ਮਾਨਾ ਹੈ ਤੇ ਪੂਰੀ ਦੁਨੀਆ ਇਕ ਦੂਜੇ ਨਾਲ ਫੇਸਬੁੱਕ ਜ਼ਰੀਏ ਜੁੜੀ ਹੋਈ ਹੈ ਪਰ ਬਹੁਤੇ ਸਾਰੇ ਲੋਕ ਅਜਿਹੇ ਹਨ ਜੋ ਇਸਦੀ ਵਰਤੋਂ ਗਲਤ ਕੰਮਾਂ ਤੇ ਦੂਜਿਆਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਕਰਦੇ ਹਨ, ਜੋ ਕਾਫੀ ਮੰਦਭਾਗਾ ਹੈ।