ਕੈਨੇਡਾ ਭੱਜੇ ਲਾੜੇ ਦੇ ਦਰ ਅੱਗੇ ਨਵ-ਵਿਆਹੁਤਾ ਨੇ ਲਗਾਇਆ ਧਰਨਾ

Sunday, Jun 23, 2019 - 04:25 PM (IST)

ਕੈਨੇਡਾ ਭੱਜੇ ਲਾੜੇ ਦੇ ਦਰ ਅੱਗੇ ਨਵ-ਵਿਆਹੁਤਾ ਨੇ ਲਗਾਇਆ ਧਰਨਾ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਐੱਨ.ਆਰ.ਆਈ. ਪਤੀ  ਦੇ ਧੋਖੇ ਦੀ ਸ਼ਿਕਾਰ ਇਕ ਵਿਆਹੁਤਾ ਵਲੋਂ ਉਸ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ।  ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੀ ਰਹਿਣ ਵਾਲੀ ਪ੍ਰਨੀਤ ਕੌਰ ਦਾ ਵਿਆਹ ਕੁਝ ਸਮੇਂ ਪਹਿਲਾਂ ਅੰਮ੍ਰਿਤਸਰ ਦੇ ਕਬੀਰ ਪਾਰਕ ਇਲਾਕੇ ਦੇ ਅੰਗਤ ਔਲਖ ਨਾਲ ਹੋਇਆ ਸੀ , ਜੋ ਕੈਨੇਡਾ ਰਹਿੰਦਾ ਹੈ।

PunjabKesariਪ੍ਰਨੀਤ ਕੌਰ ਨੇ ਦੱਸਿਆ ਕਿ ਸਹੁਰਾ ਪਰਿਵਾਰ ਵਲੋਂ ਉਸ ਨੂੰ ਕੈਨੇਡਾ ਲੈ ਜਾਣ ਦੀ ਗੱਲ ਆਖੀ ਗਈ ਸੀ ਤੇ ਉਸ ਦੇ ਪਰਿਵਾਰ ਵਲੋਂ ਵਿਆਹ 'ਚ ਮੋਟੀ ਰਕਮ ਖਰਚ ਕਰਕੇ ਦਾਜ ਦਹੇਜ ਦਿੱਤਾ ਗਿਆ ਸੀ ਪਰ ਬਾਅਦ 'ਚ ਨਾ ਤਾਂ ਉਸ ਨੂੰ ਕੈਨੇਡਾ ਭੇਜਿਆ ਗਿਆ ਸਗੋਂ ਹੋਰ ਦਾਜ ਦੀ ਮੰਗ ਕੀਤੀ ਜਾਣ ਲੱਗੀ। ਉਸ ਨੇ ਦੋਸ਼ ਲਗਾਇਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਘਰ 'ਚ ਦਾਖਲ ਤੱਕ ਨਹੀਂ ਹੋਣ ਦੇ ਰਿਹਾ। ਪ੍ਰਨੀਤ ਕੌਰ ਨੇ ਪੁਲਸ ਪ੍ਰਸ਼ਾਸਨ 'ਤੇ ਉਸ ਦੀ ਸੁਣਵਾਈ ਨਾ ਕਰਨ ਤੇ ਉਲਟਾ ਉਨ੍ਹਾਂ ਨੂੰ ਹੀ ਧਮਕਾਉਣ ਦਾ ਦੋਸ਼ ਲਗਾਇਆ ਹੈ ਜਦਕਿ ਦੂਜੇ ਪਾਸੇ ਪ੍ਰਨੀਤ ਕੌਰ ਦੇ ਦਾਦਾ ਸਹੁਰਾ ਹਰਬੰਸ ਸਿੰਘ ਨੇ ਦੋਸ਼ਾਂ ਨੂੰ ਨਕਾਰਿਆ ਹੈ। ਫਿਲਹਾਲ ਪ੍ਰਨੀਤ ਕੌਰ ਵਲੋਂ ਸਹੁਰਾ ਪਰਿਵਾਰ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਗਿਆ। 

ਇਹ ਕੋਈ ਪਹਿਲਾਂ ਮਾਮਲਾ ਨਹੀਂ ਜਿਸ 'ਚ ਇਕ ਧੀ ਤੇ ਉਸ ਦੇ ਮਾਪੇ ਐੱਨ. ਆਰ.ਆਈ. ਲਾੜੇ ਦੇ ਧੋਖੇ ਦਾ ਸ਼ਿਕਾਰ ਹੋ ਕੇ ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ ਬਲਕਿ ਅਜਿਹੀਆਂ ਕਈ ਧੀਆਂ ਹਨ ਜੋ ਇਸ ਤਕਲੀਫ 'ਚੋਂ ਗੁਜ਼ਰ ਰਹੀਆਂ ਹਨ। 


author

Baljeet Kaur

Content Editor

Related News