ਸਿੱਧੂ ਨੇ ਪਕੌੜੇ ਖਾ ਕੇ ਮਾਣਿਆ ਸਰਦੀ ਦਾ ਆਨੰਦ
Monday, Dec 30, 2019 - 02:08 PM (IST)

ਅੰਮ੍ਰਿਤਸਰ (ਕਮਲ) : ਪਿਛਲੇ ਕਾਫ਼ੀ ਸਮੇਂ ਤੋਂ ਸ਼ਾਂਤ ਬੈਠੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੌਜਵਾਨ ਕਾਂਗਰਸੀ ਨੇਤਾ ਨੀਟਾ ਵੋਹਰਾ ਦੀ ਮੌਤ ਤੋਂ ਬਾਅਦ ਅਫਸੋਸ ਕਰਨ ਪੁੱਜੇ। ਇਸ ਮੌਕੇ ਇਲਾਕਾ ਵਾਸੀ ਸਿੱਧੂ ਦੀ ਇਕ ਝਲਕ ਪਾਉਣ ਲਈ ਉਤਾਵਲੇ ਦਿਸੇ ਪਰ ਸਿੱਧੂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ।
ਇਸ ਮੌਕੇ ਸਿੱਧੂ ਨੇ ਇਲਾਕਾ ਕੱਟੜਾ ਬੱਘੀਆਂ ਦੀ ਮਸ਼ਹੂਰ ਪਕੌੜਿਆਂ ਦੀ ਦੁਕਾਨ 'ਤੇ ਪਕੌੜੇ ਵੀ ਖਾਧੇ। ਲੋਕਾਂ ਨੇ ਕਿਹਾ ਕਿ ਅਗਲੇ ਮੁੱਖ ਮੰਤਰੀ ਨਵਜੋਤ ਸਿੰਘ ਸਿੱਧੂ ਹੋਣ। ਇਸ ਮੌਕੇ ਸਾਬਕਾ ਕੌਂਸਲਰ ਰਾਜਪਾਲ ਮਹਾਜਨ ਵੀ ਮੌਜੂਦ ਸਨ।