ਬਰਥ-ਡੇਅ ਪਾਰਟੀ ਦੇ ਜਸ਼ਨ ''ਚ ਰਈਸਜਾਦਿਆਂ ਵਲੋਂ ਫਾਈਰਿੰਗ (ਵੀਡੀਓ)

Wednesday, Sep 12, 2018 - 04:45 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਰਣਜੀਤ ਐਵੀਨਿਊ 'ਚ ਰਈਸਜਾਦਿਆਂ ਵਲੋਂ ਬਰਥ-ਡੇਅ ਪਾਰਟੀ ਮਨਾਉਂਦਿਆਂ ਸ਼ਰੇਆਮ ਫਾਈਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 

ਜਾਣਕਾਰੀ ਮੁਤਾਬਕ 5-6 ਨੌਜਵਾਨ ਦੋ ਕਾਰਾਂ 'ਚ ਸਵਾਰ ਹੋ ਕੇ ਰਣਜੀਤ ਐਵੀਨਿਊ 'ਚ ਆਏ। ਇਥੇ ਉਨ੍ਹਾਂ ਨੇ ਇਕ ਨੌਜਵਾਨ ਦਾ ਜਨਮ ਦਿਨ ਮਨਾਉਂਦਿਆਂ ਪਹਿਲਾਂ ਕੇਕ ਕੱਟਿਆ ਫਿਰ ਸ਼ਰੇਆਮ ਹਵਾਈ ਫਾਇਰ ਕੀਤੇ। ਹਵਾਈ ਫਾਇਰ ਹੋਣ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ। ਫਿਲਹਾਲ ਪੁਲਸ ਸੀ.ਸੀ.ਟੀ.ਵੀ. ਫੁਟੇਜ਼ ਖੰਗਾਲ ਰਹੀ ਹੈ ਤੇ ਨੌਜਵਾਨਾਂ ਦੀ ਪਛਾਣ ਕੀਤੇ ਜਾਣ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਨ ਦੀ ਗੱਲ ਆਖੀ ਹੈ।


Related News