ਪੁਲਸ ਨੇ ਦਬੋਚੇ ਸ਼ਾਤਿਰ ਲੁਟੇਰੇ, ਆਟੋ ''ਚ ਬਿਠਾ ਕੇ ਲੁੱਟਦੇ ਸਨ ਸਵਾਰੀਆਂ

Thursday, Nov 21, 2019 - 02:22 PM (IST)

ਪੁਲਸ ਨੇ ਦਬੋਚੇ ਸ਼ਾਤਿਰ ਲੁਟੇਰੇ, ਆਟੋ ''ਚ ਬਿਠਾ ਕੇ ਲੁੱਟਦੇ ਸਨ ਸਵਾਰੀਆਂ

ਅੰਮ੍ਰਿਤਸਰ (ਸੁਮਿਤ ਖੰਨਾ) :  ਅੰਮ੍ਰਿਤਸਰ ਪੁਲਸ ਨੇ 2 ਵੱਖ-ਵੱਖ ਮਾਮਲਿਆਂ 'ਚ 3 ਲੇਟਰਿਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚੋਂ 2 ਲੁਟੇਰਾ ਆਟੋ ਗੈਂਗ ਦੇ ਮੈਂਬਰ ਹਨ। ਇਹ ਲੁਟੇਰੇ ਚਾਕੂ ਦੀ ਨੋਕ 'ਤੇ ਸਵਾਰੀਆਂ ਨੂੰ ਲੁੱਟਦੇ ਸਨ। ਪੁਲਸ ਨੇ ਇਨ੍ਹਾਂ ਕੋਲੋਂ ਆਟੋ, ਵਾਰਦਾਤ ਲਈ ਵਰਤਿਆ ਜਾਣ ਵਾਲਾ ਚਾਕੂ ਤੇ ਕੁਝ ਨਕਦੀ ਬਰਾਮਦ ਕੀਤੀ ਹੈ। ਪੁਲਸ ਮੁਤਾਬਕ ਇਨ੍ਹਾਂ ਦੇ 3 ਸਾਥੀ ਅਜੇ ਫਰਾਰ ਹਨ। ਇਸਦੇ ਨਾਲ ਹੀ ਪੁਲਸ ਨੇ ਇਕ ਹੋਰ ਲੁਟੇਰੇ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜੋ ਖਾਸਕਰ ਔਰਤਾਂ ਨੂੰ ਸ਼ਿਕਾਰ ਬਣਾਉਂਦਾ ਸੀ। ਜਿਸ ਕੋਲੋਂ ਲੁੱਟ-ਖੋਹ ਕੀਤੀਆਂ ਸੋਨੇ ਦੀਆਂ ਚੇਨਾਂ ਵੀ ਬਰਾਮਦ ਕੀਤੀਆਂ ਗਈਆਂ ਹਨ।

ਫਿਲਹਾਲ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪੁੱਛਗਿੱਛ ਦੌਰਾਨ ਦੋਸ਼ੀਆਂ ਤੋਂ ਹੋਰ ਵੀ ਕਈ ਮਾਮਲੇ ਹੱਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।


author

Baljeet Kaur

Content Editor

Related News