ਪੰਜਾਬ ਦੀ ਧੀ ਨੇ ਕਰਵਾਈ ਬੱਲੇ-ਬੱਲੇ, ਕੈਨੇਡਾ ’ਚ ਹਾਸਲ ਕੀਤਾ ਵੱਡਾ ਮੁਕਾਮ
Thursday, Mar 20, 2025 - 06:47 PM (IST)
 
            
            ਕਾਲਾ ਸੰਘਿਆਂ (ਨਿੱਝਰ)- ਪੰਜਾਬ ਦੀ ਧੀ ਨੇ ਕੈਨੇਡਾ ਵਿਚ ਵੱਡਾ ਮੁਕਾਮ ਹਾਸਲ ਕਰਦੇ ਹੋਏ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਕਾਲਾ ਸੰਘਿਆ ਦੇ ਪਿੰਡ ਬਲੇਰਖਾਨਪੁਰ ਦੇ ਪਰਿਵਾਰ ਦੀ ਨੂੰਹ ਅਮਨੀਤ ਕੌਰ ਪਤਨੀ ਈਸ਼ਾਨਪ੍ਰੀਤ ਸਿੰਘ ਕੈਨੇਡਾ ਨਿਵਾਸੀ ਨੇ ਆਪਣੇ ਪੇਕੇ ਪਰਿਵਾਰ ਵਿਚ ਰਹਿ ਕੇ ਬੀ. ਏ. ਤੋਂ ਲਾਅ (ਹੋਨੇਸ) ਦੀ ਡਿਗਰੀ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਡਿਪਾਰਟਮੈਂਟ ਆਫ਼ ਲਾਅ ਪੰਜਾਬ ਯੂਨੀਵਰਸਿਟੀ ਪੋਸਟ ਗਰੈਜੂਏਟ ਡਿਪਲੋਮਾ ਇਨ ਇਨਟੈਕਚੁਅਲ ਪਰੋਪਰਟੀ ਰਾਈਟਸ ਫਰੋਮ ਤੋਂ ਕਰਨ ਉਪਰੰਤ ਕੁਝ ਸਮਾਂ ਜ਼ਿਲ੍ਹਾ ਕੋਰਟ ਸੰਗਰੂਰ ਵਿਖੇ ਵਕਾਲਤ ਦੀ ਪਰੈਕਟਿਸ ਕੀਤੀ।
ਇਹ ਵੀ ਪੜ੍ਹੋ : ਜਲੰਧਰ ਡਿਪਟੀ ਮੇਅਰ ਨੇ ਅੱਧਖੜ ਵਿਅਕਤੀ 'ਤੇ ਜੜ੍ਹ 'ਤੇ ਥੱਪੜ, ਮਾਮਲਾ ਜਾਣ ਹੋਵੋਗੇ ਹੈਰਾਨ
ਕੈਨੇਡਾ ਵਿਚ ਲਾਅ ਦੀ ਪੜ੍ਹਾਈ ਨੂੰ ਸਹੁਰਾ ਪਰਿਵਾਰ ਵੱਲੋਂ ਬਾਖੂਬੀ ਜਾਰੀ ਰੱਖਿਆ। ਇਹ ਪੜ੍ਹਾਈ ਕਰਨ ਉਪਰੰਤ ਟਰਾਂਟੋ ਅਨਟਾਰੀਓ ਕੈਨੇਡਾ ਵਿਖੇ ਬੈਰਿਸਟਰ ਅਤੇ ਸੋਲੀਸਿਟਰ ਬਣੀ। ਈਸ਼ਾਨਪ੍ਰੀਤ ਸਿੰਘ ਨੇ ਆਪਣੇ ਪਿਤਾ ਸੋਹਣ ਸਿੰਘ ਸੇਵਾ ਮੁਕਤ ਕਮਾਂਡੈਂਟ ਅਤੇ ਉਨ੍ਹਾਂ ਦੀ ਪਤਨੀ ਸਵਿੰਦਰ ਕੌਰ ਨਾਲ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਸਾਰੇ ਪਰਿਵਾਰ ਅਤੇ ਬਲੇਰਖ਼ਾਨਪੁਰ ਨਿਵਾਸੀਆਂ ’ਚ ਖ਼ੁਸ਼ੀ ਦੀ ਲਹਿਰ ਹੈ। ਇਸ ਪ੍ਰਾਪਤੀ ਲਈ ਗੁਰਦੁਆਰਾ ਟਾਹਲੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਲੀਡਰ ਸਿੰਘ, ਗੁਰਮੀਤ ਸਿੰਘ, ਵੈਦ ਬਿਕਰਮਜੀਤ ਸਿੰਘ, ਜਸਵੀਰ ਸਿੰਘ ਟੋਹਰ, ਗੁਰਚਰਨ ਸਿੰਘ ਨੰਬਰਦਾਰ, ਸਤਵਿੰਦਰ ਸਿੰਘ ਵਿਰਦੀ ਆਦਿ ਵੱਲੋਂ ਵੀ ਵਧਾਈਆਂ ਭੇਜੀਆਂ ਗਈਆਂ ਹਨ।
ਇਹ ਵੀ ਪੜ੍ਹੋ : Punjab: YouTuber ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ, ਪੰਨੂ ਨਾਲ ਜੁੜੇ ਤਾਰ, ਹੋਏ ਵੱਡੇ ਖ਼ੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 

 
                     
                             
                             
                             
                             
                             
                             
                             
                             
                             
                             
                             
                             
                             
                            