ਸਿੱਖ ਐਕਟਿਵਿਸਟ ਨੂੰ ਜਾਨ ਦਾ ਖ਼ਤਰਾ, ਕੈਨੇਡਾ ਪੁਲਸ ਨੇ ਜਾਰੀ ਕੀਤੀ ਚਿਤਾਵਨੀ

Wednesday, Feb 25, 2026 - 03:28 AM (IST)

ਸਿੱਖ ਐਕਟਿਵਿਸਟ ਨੂੰ ਜਾਨ ਦਾ ਖ਼ਤਰਾ, ਕੈਨੇਡਾ ਪੁਲਸ ਨੇ ਜਾਰੀ ਕੀਤੀ ਚਿਤਾਵਨੀ

ਓਟਾਵਾ - ਜਿਵੇਂ ਹੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਹਫ਼ਤੇ ਵਪਾਰਕ ਗੱਲਬਾਤ ਲਈ ਭਾਰਤ ਜਾ ਰਹੇ ਹਨ, ਪੁਲਸ ਨੇ ਇਕ ਕੈਨੇਡੀਅਨ ਸਿੱਖ ਆਗੂ ਨੂੰ ਉਸ ਦੀ ਜਾਨ ਨੂੰ ‘ਖ਼ਤਰੇ’ ਬਾਰੇ ਚਿਤਾਵਨੀ ਦਿੱਤੀ ਹੈ। ਸਿੱਖ ਫੈੱਡਰੇਸ਼ਨ ਆਫ਼ ਕੈਨੇਡਾ ਦੇ ਮੁਖੀ ਮਨਿੰਦਰ ਸਿੰਘ ਨੇ ਦੱਸਿਆ ਕਿ ਵੈਨਕੂਵਰ ਪੁਲਸ ਵਿਭਾਗ ਦੇ ਇਕ ਮੈਂਬਰ ਨੇ ਇਹ ਚਿਤਾਵਨੀ ਦਿੱਤੀ ਹੈ। ਅਧਿਕਾਰੀ ਨੇ ਮਨਿੰਦਰ ਸਿੰਘ ਨੂੰ ਦੱਸਿਆ ਕਿ ਧਮਕੀ ਬਾਰੇ ਜਾਣਕਾਰੀ ਇਕ ਗੁਪਤ ਸੂਚਨਾ ਦੇਣ ਵਾਲੇ ਤੋਂ ਮਿਲੀ ਸੀ। ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੂੰ ਵੀ ਖ਼ਤਰਾ ਹੈ। ਪੁਲਸ ਨੇ ਹੋਰ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਪਰ ਸਿੰਘ ਦਾ ਮੰਨਣਾ ਹੈ ਕਿ ਇਹ ਭਾਰਤ ਸਰਕਾਰ ਦੀ ਆਪਣੇ ਕੈਨੇਡੀਅਨ ਵਿਰੋਧੀਆਂ ਨੂੰ ਚੁੱਪ ਕਰਾਉਣ ਦੀ ਨਵੀਂ ਕੋਸ਼ਿਸ਼ ਹੈ।
 


author

Inder Prajapati

Content Editor

Related News