ਅਮਰੀਕਾ ਤੋਂ ਆਏ ਚਾਚੇ ਨੇ ਭਤੀਜੇ ਦੇ ਮੱਥੇ 'ਚ ਮਾਰੀ ਗੋਲੀ, ਫਿਰ ਮਰੇ ਪਏ ਉਪਰੋਂ ਲੰਘਾਈ ਗੱਡੀ
Saturday, Dec 06, 2025 - 01:25 PM (IST)
ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ) : ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਵਿਖੇ ਪ੍ਰਵਾਸੀ ਭਾਰਤੀ ਵੱਲੋਂ ਆਪਣੇ ਸਕੇ ਭਤੀਜੇ ਦੇ ਮੱਥੇ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਉਸਨੇ ਆਪਣੇ ਭਤੀਜੇ ਦੀ ਲਾਸ਼ ਉੱਪਰੋਂ ਆਪਣੀ ਗੱਡੀ ਵੀ ਲੰਘਾ ਦਿੱਤੀ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਸਿਟੀਜਨ ਬਹਾਦਰ ਸਿੰਘ ਸੇਖੋਂ ਜਿਸ ਦਾ ਆਪਣੇ ਭਤੀਜੇ ਦੀਪ ਨਾਲ ਜ਼ਮੀਨ ਸਬੰਧੀ ਵਿਵਾਦ ਚੱਲ ਰਿਹਾ ਸੀ ਕਿ ਅੱਜ ਉਸ ਦੀ ਆਪਣੇ ਭਤੀਜੇ ਨਾਲ ਖੇਤ ਵਿਚ ਹੀ ਤੂੰ-ਤੂੰ ਮੈਂ-ਮੈਂ ਹੋ ਗਈ ਅਤੇ ਉਸਨੇ ਮੌਕੇ 'ਤੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਭਤੀਜੇ ਦੀਪ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਦੀਪ ਸਿੰਘ ਦੇ ਮੱਥੇ ਵਿਚ ਗੋਲੀ ਲੱਗਣ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਹੈਰਾਨੀਜਨਕ ਖ਼ੁਲਾਸਾ
ਲੋਕਾਂ ਨੇ ਦੱਸਿਆ ਕਿ ਕਥਿਤ ਦੋਸ਼ੀ ਵੱਲੋਂ ਇਸ ਘਟਨਾ ਤੋਂ ਬਾਅਦ ਮ੍ਰਿਤਕ ਦੀ ਦੇਹ ਉੱਪਰ ਦੀ ਆਪਣੀ ਗੱਡੀ ਵੀ ਲੰਘਾ ਦਿੱਤੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਹਾਦਰ ਸਿੰਘ ਆਪਣਾ ਪਾਸਪੋਰਟ ਚੱਕ ਕੇ ਫਰਾਰ ਹੋਣ ਲਈ ਆਪਣੇ ਘਰ ਪਹੁੰਚ ਗਿਆ ਪਰ ਲੋਕਾਂ ਨੇ ਉਸ ਨੂੰ ਘੇਰਾ ਪਾ ਲਿਆ ਅਤੇ ਬਾਅਦ ਵਿਚ ਆਈ ਪੁਲਸ ਪਾਰਟੀ ਨੇ ਉਸਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਘਟਨਾ ਦਾ ਪਤਾ ਲੱਗਦਿਆਂ ਹੀ ਡੀਐੱਸਪੀ ਨਿਹਾਲ ਸਿੰਘ ਵਾਲਾ ਅਣਬਰ ਅਲੀ, ਥਾਣਾ ਮੁਖੀ ਨਿਹਾਲ ਸਿੰਘ ਵਾਲਾ ਪੂਰਨ ਸਿੰਘ ਅਤੇ ਚੌਂਕੀ ਇੰਚਾਰਜ ਬਿਲਾਸਪੁਰ ਜਸਵੰਤ ਸਿੰਘ ਸਰਾ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਮ੍ਰਿਤਕ ਦੀਪ ਸਿੰਘ ਸਾਬਕਾ ਜੋ ਕਿ ਸਰਪੰਚ ਸਵਰਗਵਾਸੀ ਬਹਾਦਰ ਸਿੰਘ ਸੇਖੋਂ ਦਾ ਪੁੱਤਰ ਸੀ ਅਤੇ ਪਿੰਡ ਮਾਛੀਕੇ ਵਿਖੇ ਆੜਤ ਦਾ ਕੰਮ ਕਰਦਾ ਸੀ ਜਦਕਿ ਕਾਤਲ ਚਾਚਾ ਬਹਾਦਰ ਸਿੰਘ ਸੇਖੋਂ ਜੋ ਕਿ ਅਮਰੀਕਾ ਸਿਟੀਜਨ ਹੈ ਅਤੇ ਉਹ ਵੀ ਪਿੰਡ ਮਾਛੀਕੇ ਵਿਖੇ ਆੜਤ ਦਾ ਕੰਮ ਕਰਦਾ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਵੱਲ ਤੇਜ਼ੀ ਨਾਲ ਵੱਧ ਰਿਹਾ ਖ਼ਤਰਾ, ਇਸ ਰਿਪੋਰਟ ਨੂੰ ਪੜ੍ਹਨ ਤੋਂ ਬਾਅਦ ਉਡਣਗੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
