ਲੁਧਿਆਣਾ ''ਚ ਵੱਡੀ ਘਟਨਾ, Love Marriage ਮਗਰੋਂ ਪਤੀ ਦੀ ''ਬੇਵਫ਼ਾਈ'' ਤੋਂ ਅੱਕੀ ਪਤਨੀ ਨੇ ਜੋ ਕੀਤਾ...
Wednesday, Mar 12, 2025 - 03:37 PM (IST)

ਸਾਹਨੇਵਾਲ/ਕੁਹਾੜਾ (ਜਗਰੂਪ)- ਘਰਵਾਲੇ ਨੂੰ ਦੂਜੀਆਂ ਔਰਤਾਂ ਨਾਲ ਫੋਨ ’ਤੇ ਗੱਲਬਾਤ ਕਰਨ ਤੋਂ ਰੋਕਣ ’ਤੇ ਕੁੱਟਮਾਰ ਦਾ ਸ਼ਿਕਾਰ ਹੋਈ ਪਤਨੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਸਾਹਨੇਵਾਲ ਪੁਲਸ ਨੇ ਮ੍ਰਿਤਕ ਲੜਕੀ ਦੀ ਮਾਂ ਦੇ ਬਿਆਨਾਂ ਤੋਂ ਬਾਅਦ ਪਤੀ ’ਤੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਵੱਲੋਂ ਸ਼ੂਟਰ ਦਾ ਐਨਕਾਊਂਟਰ, ਘਰ 'ਚ ਵੜ ਕੇ ਵਰ੍ਹਾਈਆਂ ਗੋਲ਼ੀਆਂ (ਵੀਡੀਓ)
ਇਸ ਸਬੰਧੀ ਥਾਣਾ ਸਾਹਨੇਵਾਲ ਪੁਲਸ ਨੂੰ ਮ੍ਰਿਤਕ ਲੜਕੀ ਸ਼ਿਵਾਨੀ ਦੀ ਮਾਂ ਕਮਲੇਸ਼ ਪਤਨੀ ਬਹਾਦਰ ਸਿੰਘ ਵਾਸੀ ਰੰਗਾ ਪੱਤੀ ਪਿੰਡ ਜਸਪਾਲ ਬਾਂਗਰ ਲੁਧਿਆਣਾ ਨੇ ਦੱਸਿਆ ਕਿ ਉਸ ਦੀ 22 ਸਾਲਾ ਲੜਕੀ ਸ਼ਿਵਾਨੀ ਨੇ ਲਗਭਗ 4 ਸਾਲ ਪਹਿਲਾਂ ਰਾਕੇਸ਼ ਪੁੱਤਰ ਰਾਮ ਅਸੀਸ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਸ਼ਿਮਲਾਪੁਰੀ ਲੁਧਿਆਣਾ ਨਾਲ ਲਵ ਮੈਰਿਜ ਕਰਵਾਈ ਸੀ। ਉਸ ਕੋਲ ਇਕ 2 ਸਾਲ ਦੀ ਲੜਕੀ ਹੈ। ਕਮਲੇਸ਼ ਨੇ ਦੱਸਿਆ ਕਿ ਉਸ ਦੀ ਲੜਕੀ ਸ਼ਿਵਾਨੀ ਬੀਤੀ 9 ਮਾਰਚ ਨੂੰ ਆਪਣੀ ਬੱਚੀ ਨੂੰ ਲੈ ਕੇ ਉਨ੍ਹਾਂ ਕੋਲ ਘਰ ਆਈ ਤੇ ਦੱਸਿਆ ਕਿ 8 ਮਾਰਚ ਨੂੰ ਜਦੋਂ ਉਸ ਨੇ ਆਪਣੇ ਪਤੀ ਰਾਕੇਸ਼ ਨੂੰ ਹੋਰ ਔਰਤਾਂ ਨਾਲ ਗੱਲਬਾਤ ਕਰਨ ਤੋਂ ਰੋਕਿਆ ਤਾਂ ਰਾਕੇਸ਼ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਘਰੋਂ ਕੱਢ ਦਿੱਤਾ। ਕਮਲੇਸ਼ ਨੇ ਦੱਸਿਆ ਕਿ ਅਸੀਂ ਆਪਣੀ ਲੜਕੀ ਨੂੰ ਸਮਝਾ ਕੇ ਘਰ ਭੇਜ ਦਿੱਤਾ। ਪਰ 11 ਮਾਰਚ ਨੂੰ ਸਵੇਰੇ ਲਗਭਗ ਸਾਢੇ 10 ਵਜੇ ਉਨ੍ਹਾਂ ਦੀ ਵੱਡੀ ਲੜਕੀ ਕਾਜਲ ਨੂੰ ਰਾਕੇਸ਼ ਨੇ ਫੋਨ ਕਰਕੇ ਦੱਸਿਆ ਕਿ ਸ਼ਿਵਾਨੀ ਘਰ ’ਚ ਫਾਹਾ ਲੈ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਨੂੰ ਮਿਲੇਗੀ 54 ਦਿਨ ਦੀ ਛੁੱਟੀ! ਸੰਸਦੀ ਪੈਨਲ ਨੇ ਕੀਤੀ ਸਿਫ਼ਾਰਸ਼
ਕਮਲੇਸ਼ ਨੇ ਦੱਸਿਆ ਕਿ ਇੰਨੀ ਗੱਲ ਸੁਣ ਕੇ ਕਾਜਲ ਅਤੇ ਮੇਰਾ ਬੇਟਾ ਸ਼ਿਵਾ ਤੁਰੰਤ ਸ਼ਿਵਾਨੀ ਘਰ ਪਹੁੰਚ ਗਏ। ਉੱਥੇ ਉਨ੍ਹਾਂ ਨੇ ਵੇਖਿਆ ਕਿ ਸ਼ਿਵਾਨੀ ਨੇ ਘਰ ’ਚ ਫਾਹਾ ਲਿਆ ਹੋਇਆ ਹੈ। ਉਨ੍ਹਾਂ ਨੇ ਉਸ ਨੂੰ ਹੇਠਾਂ ਉਤਾਰ ਕੇ ਐੱਸ. ਪੀ. ਐੱਸ. ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਮਲੇਸ਼ ਨੇ ਦੱਸਿਆ ਕਿ ਮੇਰੀ ਲੜਕੀ ਸ਼ਿਵਾਨੀ ਨੇ ਇਹ ਕਦਮ ਮੇਰੇ ਜਵਾਈ ਰਾਕੇਸ਼ ਦੀ ਕੁੱਟਮਾਰ ਤੋਂ ਤੰਗ ਆ ਕੇ ਚੁੱਕਿਆ ਹੈ। ਥਾਣੇਦਾਰ ਸਾਧੂ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਮਾਂ ਕਮਲੇਸ਼ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਰਾਕੇਸ਼ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8