Punjab: ਵਿਆਹ ਤੋਂ 2 ਦਿਨ ਬਾਅਦ ਹੀ ਲਾੜੀ ਨੇ ਚਾੜ੍ਹ ''ਤਾ ਚੰਨ੍ਹ! ਪਤੀ ਦੇ ਸਾਹਮਣੇ ਹੀ...
Friday, Feb 28, 2025 - 03:33 PM (IST)

ਲੁਧਿਆਣਾ: ਲੁਧਿਆਣਾ ਤੋਂ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਜਲੰਧਰ ਦੇ ਇਕ ਨੌਜਵਾਨ ਨਾਲ ਵਿਆਹ ਤੋਂ ਵਿਆਹ ਮਗਰੋਂ ਲਾੜੀ ਵੱਲੋਂ 2 ਦਿਨ ਬਾਅਦ ਹੀ ਆਪਣੇ ਆਸ਼ਿਕ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਸ ਦੇ ਆਸ਼ਿਕ ਦਾ ਮੋਟਰਸਾਈਕਲ ਬੰਦ ਹੋ ਗਿਆ। ਮੁੰਡਾ ਮੋਟਰਸਾਈਕਲ ਛੱਡ ਕੇ ਇਕੱਲਾ ਹੀ ਉੱਥੋਂ ਦੌੜ ਗਿਆ। ਲਾੜੀ ਦੇ ਪਤੀ ਨੇ ਤਕਰੀਬਨ ਅੱਧਾ ਕਿੱਲੋਮੀਟਰ ਪਿੱਛਾ ਕਰ ਕੇ ਲੋਕਾਂ ਦੀ ਮਦਦ ਨਾਲ ਉਸ ਦੇ ਆਸ਼ਿਕ ਨੂੰ ਫੜ ਲਿਆ।
ਇਹ ਖ਼ਬਰ ਵੀ ਪੜ੍ਹੋ - Birth Certificates ਨੂੰ ਲੈ ਕੇ ਪੰਜਾਬ ਕੈਬਨਿਟ ਦਾ ਵੱਡਾ ਫ਼ੈਸਲਾ
ਇਹ ਮਾਮਲਾ ਬੁੱਧਵਾਰ ਦਾ ਦੱਸਿਆ ਜਾ ਰਿਹਾ ਹੈ। ਇਸ ਨੂੰ ਲੈ ਕੇ ਬੁੱਧਵਾਰ ਰਾਤ ਤੋਂ ਵੀਰਵਾਰ ਸਵੇਰ ਤਕ ਲੁਧਿਆਣਾ ਦੇ ਥਾਣਾ ਸਰਾਭਾ ਨਗਰ ਵਿਚ ਹੰਗਾਮਾ ਹੁੰਦਾ ਰਿਹਾ। ਅਖ਼ੀਰ ਵਿਚ ਦੋਹਾਂ ਧਿਰਾਂ ਵਿਚਾਲੇ ਪੰਚਾਇਤੀ ਸਮਝੋਤਾ ਹੋ ਗਿਆ। ਸਹੁਰਾ ਪਰਿਵਾਰ ਦਾ ਦੋਸ਼ ਹੈ ਕਿ ਕੁੜੀ 7 ਸਾਲ ਤੋਂ ਉਸ ਮੁੰਡੇ ਨਾਲ ਪਿਆਰ ਦੀਆਂ ਪੀਂਘਾਂ ਝੂਟ ਰਹੀ ਸੀ, ਪਰ ਉਨ੍ਹਾਂ ਨੂੰ ਵਿਆਹ ਤੋਂ ਪਹਿਲਾਂ ਇਸ ਬਾਰੇ ਧੋਖੇ ਵਿਚ ਰੱਖਿਆ ਗਿਆ।
ਜਲੰਧਰ ਦੇ ਰਹਿਣ ਵਾਲੇ ਨੌਜਵਾਨ ਨੇ ਦੱਸਿਆ ਕਿ ਇਕ ਸਾਲ ਪਹਿਲਾਂ ਉਸ ਦਾ ਰਿਸ਼ਤਾ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਵਿਚ ਰਹਿਣ ਵਾਲੀ ਕੁੜੀ ਨਾਲ ਹੋਇਆ ਸੀ। 25 ਫ਼ਰਵਰੀ ਨੂੰ ਉਨ੍ਹਾਂ ਦਾ ਵਿਆਹ ਹੋਇਆ ਸੀ। ਵਿਆਹ ਮਗਰੋਂ ਉਹ ਆਪਣੇ ਘਰ ਪਹੁੰਚੇ ਤੇ ਸਾਰੇ ਰੀਤੀ ਰਿਵਾਜ ਪੂਰੇ ਕੀਤੇ। 27 ਫ਼ਰਵਰੀ ਨੂੰ ਉਹ ਫ਼ੇਰਾ ਪਾਉਣ ਲਈ ਕੁੜੀ ਦੇ ਨਾਲ ਆਪਣੇ ਸਹੁਰੇ ਘਰ ਗਿਆ। ਉੱਥੋਂ ਵਾਪਸੀ ਤੋਂ ਬਾਅਦ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਮਾਰਕੀਟ ਵਿਚ ਇਕ ਮੁੰਡਾ ਮੋਟਰਸਾਈਕਲ 'ਤੇ ਆਇਆ ਤੇ ਉਸ ਨੇ ਕੁੜੀ ਮੋਹਰੇ ਮੋਟਰਸਾਈਕਲ ਲਗਾ ਦਿੱਤਾ। ਕੁੜੀ ਫਟਾਫਟ ਉਸ ਦੇ ਮੋਟਰਸਾਈਕਲ ਪਿੱਛੇ ਬੈਠ ਗਈ। ਜਦੋਂ ਉਹ ਦੋਵੇਂ ਉੱਥੋਂ ਭੱਜਣ ਲੱਗੇ ਤਾਂ ਮੁੰਡੇ ਦੀ ਮੋਟਰਸਾਈਕਲ ਬੰਦ ਹੋ ਗਈ। ਇੰਨੇ ਨੂੰ ਉਸ ਨੇ ਆਪਣੀ ਵਹੁਟੀ ਨੂੰ ਫੜ ਕੇ ਮੋਟਰਸਾਈਕਲ ਤੋਂ ਹੇਠਾਂ ਉਤਾਰ ਲਿਆ ਤੇ ਮੁੰਡੇ ਨੂੰ ਧੱਕਾ ਦੇ ਦਿੱਤਾ। ਮੁੰਡਾ ਮੋਟਰਸਾਈਕਲ ਛੱਡ ਕੇ ਮੌਕੇ ਤੋਂ ਦੌੜਣ ਲੱਗ ਪਿਆ। ਉਸ ਨੇ ਲੋਕਾਂ ਦੀ ਮਦਦ ਨਾਲ ਉਸ ਨੂੰ ਤਕਰੀਬਨ ਅੱਧਾ ਕਿੱਲੋਮੀਟਰ ਦੂਰੋਂ ਜਾ ਕੇ ਫੜ ਲਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 26 ਲੱਖ ਪਰਿਵਾਰਾਂ ਨਾਲ ਜੁੜੀ ਵੱਡੀ ਖ਼ਬਰ, ਆਧਾਰ ਕਾਰਡਾਂ ਬਾਰੇ Order ਜਾਰੀ
ਜਦੋਂ ਮਾਮਲਾ ਥਾਣੇ ਪਹੁੰਚਿਆਂ ਤਾਂ ਦੋਹਾਂ ਧਿਰਾਂ ਵਿਚਾਲੇ ਕਾਫ਼ੀ ਹੰਗਾਮਾ ਹੁੰਦਾ ਰਿਹਾ। ਵਿਆਹ ਵਾਲੇ ਮੁੰਡੇ ਨੇ ਦੱਸਿਆ ਕਿ ਕੁੜੀ ਵਾਲਿਆਂ ਨੇ ਵਿਆਹ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ, ਇਸ ਲਈ ਵਿਆਹ ਦਾ ਸਾਰਾ ਖ਼ਰਚਾ ਉਨ੍ਹਾਂ ਨੇ ਆਪ ਕੀਤਾ ਸੀ ਤੇ ਕੁੜੀ ਨੂੰ ਗਹਿਣੇ ਵੀ ਪਾਏ ਸਨ। ਪਰ ਵਿਆਹ ਤੋਂ 2 ਦਿਨ ਬਾਅਦ ਹੀ ਕੁੜੀ ਨੇ ਆਪਣੇ ਪੁਰਾਣੇ ਆਸ਼ਿਕ ਦੇ ਨਾਲ ਦੌੜਣ ਦੀ ਕੋਸ਼ਿਸ਼ ਕੀਤੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8