ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਦੇ ਗੰਨਮੈਨ ਨਾਲ ਹੋ ਗਿਆ ਵੱਡਾ ਕਾਂਡ
Friday, Feb 28, 2025 - 05:15 AM (IST)

ਜਲੰਧਰ (ਵੈੱਬਡੈਸਕ)- ਪੰਜਾਬ ਦਾ ਮਸ਼ਹੂਰ ਅਦਾਕਾਰ ਤੇ ਸਿਆਸਤਦਾਨ ਕਰਮਜੀਤ ਅਨਮੋਲ ਨਾਲ ਸਬੰਧਤ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਗੰਨਮੈਨ ਸਰਬਪ੍ਰੀਤ ਸਿੰਘ ਨੂੰ ਲੁਟੇਰਿਆਂ ਨੇ ਬੰਦੂਕ ਦੀ ਨੋਕ 'ਤੇ ਅਗਵਾ ਕਰ ਲਿਆ ਤੇ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ- ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ ਨੌਜਵਾਨ ਨਾਲ ਵਾਪਰ ਗਈ ਅਣਹੋਣੀ, 2 ਬੱਚਿਆਂ ਦੇ ਸਿਰੋਂ ਉੱਠਿਆ ਪਿਓ ਦਾ ਹੱਥ
ਜਾਣਕਾਰੀ ਅਨੁਸਾਰ ਸਰਬਪ੍ਰੀਤ ਸਿੰਘ ਆਪਣੀ ਆਈ-20 ਕਾਰ 'ਚ ਚੰਡੀਗੜ੍ਹ ਤੋਂ ਆਪਣੇ ਘਰ ਪਟਿਆਲਾ ਵੱਲ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਲਾਂਡਰਾਂ ਦੇ ਮਜਾਤ ਇਲਾਕੇ ਨੇੜੇ ਪੁੱਜਾ ਤਾਂ ਲੁਟੇਰਿਆਂ ਨੇ ਪਹਿਲਾਂ ਉਸ ਨੂੰ ਘੇਰਿਆ ਤੇ ਫ਼ਿਰ ਬੰਦੂਕ ਦੀ ਨੋਕ 'ਤੇ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਸਰਬਪ੍ਰੀਤ ਨਾਲ ਕੁੱਟਮਾਰ ਕਰ ਕੇ ਉਸ ਨੂੰ ਜ਼ਖ਼ਮੀ ਵੀ ਕੀਤਾ, ਜਿਸ ਨੂੰ ਹੁਣ ਖੰਨਾ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਇਲਾਜ ਅਧੀਨ ਹੈ।
ਇਹ ਵੀ ਪੜ੍ਹੋ- ਹੁਣ ਪੰਜਾਬ ਦੇ ਪ੍ਰਾਈਵੇਟ ਸਕੂਲਾਂ 'ਚ ਵੀ ਮਿਲੇਗਾ 'ਰਾਖਵਾਂਕਰਨ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e