ਲੁਧਿਆਣਾ ਬਿਲਡਿੰਗ ਹਾਦਸੇ ਨੂੰ ਲੈ ਕੇ ਵੱਡੀ ਅਪਡੇਟ, ਮਲਬੇ ਹੇਠਾਂ ਦੱਬਣ ਕਾਰਨ ਮਜ਼ਦੂਰ ਦੀ ਮੌਤ (ਤਸਵੀਰਾਂ)
Sunday, Mar 09, 2025 - 09:42 AM (IST)

ਲੁਧਿਆਣਾ (ਵੈੱਬ ਡੈਸਕ, ਰਾਜ) : ਲੁਧਿਆਣਾ ਬਿਲਡਿੰਗ ਹਾਦਸੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਮਾਰਤ ਦੇ ਮਲਬੇ ਹੇਠਾਂ ਦੱਬਣ ਕਾਰਨ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ ਅਤੇ ਇਕ ਵਿਅਕਤੀ ਦੇ ਅਜੇ ਵੀ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ। ਹੁਣ ਤੱਕ 7 ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਫਿਲਹਾਲ ਐੱਨ. ਡੀ. ਆਰ. ਐੱਫ. ਅਤੇ ਸਥਾਨਕ ਪ੍ਰਸ਼ਾਸਨ ਵਲੋਂ ਰਾਹਤ ਕਾਰਜ ਜਾਰੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਖ਼ੁਸ਼ਖ਼ਬਰੀ, ਅਧਿਕਾਰੀਆਂ ਨੂੰ ਵੀ ਜਾਰੀ ਹੋਏ ਹੁਕਮ
ਬੀਤੀ ਦੇਰ ਸ਼ਾਮ ਨੂੰ ਵਾਪਰਿਆ ਸੀ ਹਾਦਸਾ
ਜਾਣਕਾਰੀ ਮੁਤਾਬਕ ਹਾਦਸਾ ਦੇਰ ਸ਼ਾਮ ਦਾ ਹੈ। ਫੇਜ਼-8 'ਚ ਕੋਹਲੀ ਡਾਇੰਗ ਦੇ ਨਾਮ ਨਾਲ ਫੈਕਟਰੀ ਦੀਆਂ 2 ਮੰਜ਼ਿਲਾਂ ਵਿਚੋਂ ਪਹਿਲੀ ਮੰਜ਼ਿਲ ਦੀ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਸੀ। ਜ਼ਖਮੀ ਵਰਕਰ ਸੁਰਿੰਦਰ ਨੇ ਦੱਸਿਆ ਕਿ ਇਮਾਰਤ ਦੇ ਥੱਲੇ ਦਾ ਇਕ ਪਿੱਲਰ ਗਲਿਆ ਹੋਇਆ ਸੀ। ਉਸ ਨੂੰ ਬਦਲਣ ਲਈ ਬਾਹਰੋਂ ਕ੍ਰੇਨ ਬੁਲਾਈ ਗਈ ਸੀ। ਕ੍ਰੇਨ ਪਿੱਲਰ ਨੂੰ ਸਪੋਰਟ ਦੇ ਰਹੀ ਸੀ ਕਿ ਉਸੇ ਸਮੇਂ ਇਕਦਮ ਬਿਲਡਿੰਗ ਡਿੱਗ ਗਈ। ਜਦੋਂ ਇਮਾਰਤ ਡਿੱਗੀ ਤਾਂ ਇਕਦਮ ਧੂੰਏਂ ਦਾ ਗੁਬਾਰ ਬਣ ਗਿਆ ਅਤੇ ਜ਼ੋਰਦਾਰ ਧਮਾਕਾ ਹੋਇਆ।
ਇਹ ਵੀ ਪੜ੍ਹੋ : ਪੰਜਾਬ 'ਚ ਮੀਂਹ ਪੈਣ ਨੂੰ ਲੈ ਕੇ ਨਵਾਂ ਅਲਰਟ ਜਾਰੀ, ਪੜ੍ਹੋ ਮੌਸਮ ਵਿਭਾਗ ਦੀ ਪੂਰੀ ਭਵਿੱਖਬਾਣੀ
ਉਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ, ਜਿਸ ਤੋਂ ਬਾਅਦ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਉਸ ਸਮੇਤ ਕਈ ਮਜ਼ਦੂਰ ਮਲਬੇ 'ਚ ਦੱਬ ਗਏ ਸਨ। ਸੁਰਿੰਦਰ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਜਦੋਂ ਧੂੜ ਦਾ ਗੁਬਾਰ ਖ਼ਤਮ ਹੋਇਆ ਤਾਂ ਕਿਸੇ ਤਰ੍ਹਾਂ ਮਸ਼ੀਨ ਨੂੰ ਪਾਸੇ ਕਰ ਕੇ ਬਾਹਰ ਵੱਲ ਨਿਕਲੇ ਅਤੇ ਬਾਕੀ ਮਲਬੇ ਹੇਠ ਦੱਬ ਗਏ। ਫਿਲਹਾਲ ਪ੍ਰਸ਼ਾਸਨ ਵਲੋਂ ਰਾਹਤ ਕਾਰਜ ਜਾਰੀ ਹੈ। ਉਧਰ ਡੀ. ਸੀ. ਜਤਿੰਦਰ ਜੋਰਵਾਲ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8