ਕੈਨੇਡਾ ਵਰਕ ਪਰਮਿਟ ਦੇ ਨਾਂ ''ਤੇ ਟ੍ਰੈਵਲ ਏਜੰਟ ਮਾਰ ਗਿਆ ਲੱਖਾਂ ਦੀ ਠੱਗੀ, ਕੇਸ ਦਰਜ

Monday, Mar 10, 2025 - 09:17 AM (IST)

ਕੈਨੇਡਾ ਵਰਕ ਪਰਮਿਟ ਦੇ ਨਾਂ ''ਤੇ ਟ੍ਰੈਵਲ ਏਜੰਟ ਮਾਰ ਗਿਆ ਲੱਖਾਂ ਦੀ ਠੱਗੀ, ਕੇਸ ਦਰਜ

ਲੁਧਿਆਣਾ (ਰਾਮ) : ਵਰਕ ਪਰਮਿਟ ਦੇ ਨਾਂ ’ਤੇ ਕੈਨੇਡਾ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਠੱਗਣ ਵਾਲੇ ਟ੍ਰੈਵਲ ਏਜੰਟ ਖਿਲਾਫ ਥਾਣਾ ਸਾਹਨੇਵਾਲ ਪੁਲਸ ਨੇ ਇਮੀਗ੍ਰੇਸ਼ਨ ਐਕਟ ਤਹਿਤ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਫਿਲਹਾਲ ਪੁਲਸ ਫ਼ਰਾਰ ਮੁਲਜ਼ਮ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ। 

ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਕਿ ਹਰਭਜਨ ਸਿੰਘ ਗਿੱਲ ਨਿਵਾਸੀ ਡੇਹਲੋਂ ਰੋਡ ਧਰੌੜ ਵੱਲੋਂ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਟ੍ਰੈਵਲ ਏਜੰਟ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ’ਚ ਹਰਭਜਨ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪੋਤਰੇ ਜਸਕਰਨ ਸਿੰਘ ਨੂੰ ਕੈਨੇਡਾ ਵਰਕ ਪਰਮਿਟ ’ਤੇ ਭੇਜਣ ਲਈ ਮਨਜੀਤ ਸਿੰਘ ਵਾਸੀ ਮਕਾਨ ਨੰ. 18998 ਗਲੀ ਨੰ. 15 ਨੇੜੇ ਢਿੱਲੋਂ ਪੈਲੇਸ ਬਠਿੰਡਾ ਨੂੰ 15 ਲੱਖ 12 ਹਜ਼ਾਰ ਰੁਪਏ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਮਨਜੀਤ ਸਿੰਘ ਨੇ ਨਾ ਤਾਂ ਉਨ੍ਹਾਂ ਦੇ ਪੋਤੇ ਜਸਕਰਨ ਸਿੰਘ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।

ਇਹ ਵੀ ਪੜ੍ਹੋ : ਲੁਟੇਰਿਆਂ ਦਾ ਸਾਫਟ ਟਾਰਗੈੱਟ ਬਣੇ ਗੈਸ ਏਜੰਸੀਆਂ ਦੇ ਡਲਿਵਰੀ ਮੈਨ, ਡੀਲਰਾਂ ਤੇ ਕਰਿੰਦਿਆਂ ’ਚ ਖੌਫ ਦਾ ਮਾਹੌਲ 

ਪੁਲਸ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਮਨਜੀਤ ਸਿੰਘ ਖਿਲਾਫ ਇਮੀਗੇਸ਼ਨ ਐਕਟ ਸਮੇਤ ਧੋਖਾਧੜੀ ਦਾ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News