ਪ੍ਰੇਮਿਕਾ ਦਾ ਕਾਰਾ, ਇਸ਼ਕ ''ਚ ਅੰਨ੍ਹੀ ਹੋਈ ਨੇ ਪ੍ਰੇਮੀ ਦੀ ਪਤਨੀ ਦੇ ਸਿਰ ''ਚ ਮਾਰਿਆ ਬਾਲਾ

06/20/2020 9:45:15 AM

ਅਮਰਗੜ੍ਹ (ਜੋਸ਼ੀ) : ਪਿੰਡ ਭੜੀਮਾਨਸਾ 'ਚ ਇਕ ਪ੍ਰੇਮਿਕਾ ਵਲੋਂ ਆਪਣੇ ਪਰਿਵਾਰ ਸਮੇਤ ਪ੍ਰੇਮੀ ਤੇ ਉਸ ਦੀ ਪਤਨੀ 'ਤੇ ਜਾਨਲੇਵਾ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਬਲਜਿੰਦਰ ਕੌਰ ਪਤਨੀ ਕਰਮਜੀਤ ਸਿੰਘ ਵਾਸੀ ਦੱਸਿਆ ਕਿ ਉਸਦੇ ਪਤੀ ਕਰਮਜੀਤ ਸਿੰਘ ਜੋ ਕਿ ਸਾਬਕਾ ਫ਼ੌਜੀ ਅਤੇ ਹੁਣ ਵੀ 'ਚ ਨੌਕਰੀ ਕਰਦਾ ਹੈ ਦੇ ਸਾਡੇ ਹੀ ਪਿੰਡ ਦੀ ਰਹਿਣ ਵਾਲੀ ਪਰਮਜੀਤ ਕੌਰ ਪਤਨੀ ਕ੍ਰਿਸ਼ਨ ਸਿੰਘ ਨਾਲ ਪਿਛਲੇ ਕਾਫ਼ੀ ਸਮੇਂ ਤੋਂ ਨਾਜਾਇਜ਼ ਸਬੰਧ ਹਨ। ਇਸ ਕਾਰਨ ਮੇਰਾ ਮੇਰੇ ਪਤੀ ਨਾਲ ਹਰ ਰੋਜ਼ ਘਰ 'ਚ ਕਲੇਸ਼ ਪਿਆ ਰਹਿੰਦਾ ਸੀ। ਇਸ ਤੋਂ ਦੁਖੀ ਹੋ ਕੇ ਮੈਂ ਪਤੀ ਨਾਲ ਨਾਜਾਇਜ਼ ਸਬੰਧ ਬਣਾਉਣ ਵਾਲੀ ਉਸਦੀ ਪ੍ਰੇਮਿਕਾ ਪਰਮਜੀਤ ਕੌਰ ਨੂੰ ਅਜਿਹਾ ਨਾ ਕਰਨ ਅਤੇ ਮੇਰੇ ਪਤੀ ਦਾ ਖਹਿੜਾ ਛੱਡਣ ਲਈ ਕਿਹਾ ਤਾਂ ਸਾਡੀ ਆਪਸੀ ਤਕਰਾਰ ਹੋ ਗਈ। ਇਸ ਤੋਂ ਉਪਰੰਤ ਪਰਮਜੀਤ ਨੇ ਆਪਣੇ ਪਤੀ ਅਤੇ ਆਪਣੇ ਦੋਵੇਂ ਪੁੱਤਰਾਂ ਸੋਨੀ ਅਤੇ ਬੰਟੀ ਨੂੰ ਵੀ ਆਪਣੇ ਕੋਲ ਬੁਲਾ ਲਿਆ ਅਤੇ ਇਨ੍ਹਾਂ ਸਾਰਿਆਂ ਨੇ ਮੈਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਮੇਰੇ 'ਤੇ ਹਮਲਾ ਕਰ ਦਿੱਤਾ ਤੇ ਮੇਰੇ ਸਿਰ 'ਚ ਲੱਕੜੀ ਦਾ ਬਾਲਾ ਮਾਰਿਆ। ਜਦ ਮੈਂ ਆਪਣੇ ਬਚਾਅ ਲਈ ਰੌਲਾ ਪਾਇਆ ਤਾਂ ਮੇਰਾ ਦਿਉਰ ਹਾਕਮ ਸਿੰਘ ਮੌਕੇ 'ਤੇ ਮੈਨੂੰ ਛਡਾਉਣ ਲਈ ਆਇਆ ਤਾਂ ਇਨ੍ਹਾਂ ਨੇ ਉਸਨੂੰ ਵੀ ਬੁਰੀ ਤਰ੍ਹਾਂ ਕੁੱਟਿਆ। ਉਸ ਉਪਰੰਤ ਮੇਰੇ ਸਿਰ 'ਚ ਜ਼ਿਆਦਾ ਸੱਟ ਲੱਗਣ ਕਾਰਣ ਮੈਂ ਬੇਹੋਸ਼ ਹੋ ਕੇ ਡਿੱਗ ਪਈ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਅਤੇ ਮੇਰਾ ਦਿਉਰ ਹਾਕਮ ਸਿੰਘ ਦੋਵੇਂ ਹੀ ਅਮਰਗੜ੍ਹ ਦੇ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਸੀ। ਉਸਨੇ ਸਰਕਾਰ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋਂ : ਪਿਛਲੇ ਤਿੰਨ ਦਿਨਾਂ ਤੋਂ ਨਵਜੋਤ ਸਿੱਧੂ ਨੂੰ ਲੱਭ ਰਹੀ ਹੈ ਬਿਹਾਰ ਪੁਲਸ, ਜਾਣੋਂ ਵਜ੍ਹਾ

ਇਸ ਸਬੰਧੀ ਜ਼ੇਰੇ ਇਲਾਜ ਹਾਕਮ ਸਿੰਘ ਨੇ ਦੱਸਿਆ ਕਿ ਮੈਂ ਆਪਣੀ ਭਰਜਾਈ ਬਲਜਿੰਦਰ ਕੌਰ ਨੂੰ ਛਡਾਉਣ ਲਈ ਗਿਆ ਤਾਂ ਉਪਰੋਕਤ ਚਾਰੇ ਜਣਿਆਂ ਨੇ ਮੇਰੇ ਸਾਹਮਣੇ ਹੀ ਮੇਰੀ ਭਰਜਾਰੀ ਦੇ ਸਿਰ 'ਚ ਬਾਲਾ ਮਾਰਿਆ ਅਤੇ ਜਦੋਂ ਮੈਂ ਅੱਗੇ ਹੋ ਕੇ ਛੁਡਾਉਣਾ ਚਾਹਿਆ ਤਾਂ ਮੇਰੇ ਵੀ ਸੱਟਾਂ ਮਾਰੀਆਂ। ਹਸਪਤਾਲ 'ਚ ਡਿਊਟੀ 'ਤੇ ਤਾਇਨਾਤ ਡਾ. ਕਮਲਵੀਰ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਕੱਲ ਰਾਤੀ ਜ਼ਖਮੀ ਹਾਲਤ 'ਚ ਇਲਾਜ ਲਈ ਹਸਪਤਾਲ 'ਚ ਦਾਖਲ ਹੋਏ ਸੀ ਜਿਨ੍ਹਾਂ ਨੂੰ ਅੱਜ ਮਾਲੇਰਕੋਟਲਾ ਦੇ ਸਿਵਲ ਹਸਪਤਾਲ ਲਈ ਰੈਫਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਕੇਸਾਂ 'ਚ ਲੜਾਈ ਦਾ ਮਾਮਲਾ ਹੋਣ ਕਾਰਣ ਇਸ ਦੀ ਲਿਖਤੀ ਸੂਚਨਾ ਪੁਲਸ ਨੂੰ ਭੇਜ ਦਿੱਤੀ ਗਈ ਹੈ।

ਇਹ ਵੀ ਪੜ੍ਹੋਂ : ਬੱਸਾਂ ਬੰਦ ਹੋਣ ਕਾਰਨ ਕੁੜੀ ਨੂੰ ਲਿਫ਼ਟ ਮੰਗਣੀ ਪਈ ਭਾਰੀ, ਇੱਜ਼ਤ ਹੋਈ ਤਾਰ-ਤਾਰ

ਇਸ ਸਬੰਧੀ ਜਦੋਂ ਸਬੰਧਤ ਔਰਤ ਪਰਮਜੀਤ ਕੌਰ ਦਾ ਪੱਖ ਜਾਨਣ ਲਈ ਫੋਨ 'ਤੇ ਸੰਪਰਕ ਕੀਤਾ ਤਾਂ ਉਸਨੇ ਕਿਹਾ ਕਿ ਉਹ ਇਕ ਹਫਤੇ ਬਾਅਦ ਹੀ ਕੁਝ ਦੱਸ ਸਕਦੀ ਹੈ। ਉਂਝ ਉਸਨੇ ਨਾਜਾਇਜ਼ ਸਬੰਧਾਂ ਨੂੰ ਗਲਤ ਕਿਹਾ। ਇਸ ਮਾਮਲੇ ਸਬੰਧੀ ਮਾਮਲੇ ਦੀ ਤਫਤੀਸ਼ ਕਰ ਰਹੇ ਸਬ. ਇੰ. ਮਨਜੋਤ ਸਿੰਘ ਨੇ ਕਿਹਾ ਕਿ ਪਰਮਜੀਤ ਕੌਰ, ਉਸਦੇ ਪਤੀ ਕ੍ਰਿਸ਼ਨ ਸਿੰਘ ਸਮੇਤ ਉਸਦੇ ਦੋਵੇਂ ਪੁੱਤਰਾਂ ਸੋਨੀ ਅਤੇ ਬੰਟੀ ਵਿਰੁੱਧ ਥਾਣਾ ਅਮਰਗੜ੍ਹ ਵਿਖੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Baljeet Kaur

Content Editor

Related News