ਮੁਕਤਸਰ ਦੇ ਪਿੰਡ ਦੋਦਾ ਦੇ ਕਾਂਗਰਸੀ ਆਗੂ ’ਤੇ ਲੱਗੇ ਜਬਰ-ਜ਼ਿਨਾਹ ਦੇ ਦੋਸ਼, ਅਸ਼ਲੀਲ ਵੀਡੀਓ ਵੀ ਵਾਇਰਲ
Friday, Dec 30, 2022 - 06:23 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਮੁਕਤਸਰ ਸਾਹਿਬ ਦੇ ਪਿੰਡ ਦੋਦਾ ਦੇ ਮਜ਼ਦੂਰ ਆਗੂ ਟਹਿਲ ਸਿੰਘ ਜੋ ਕਿ ਨੰਬਰਦਾਰ ਵੀ ਹੈ 'ਤੇ ਅਸ਼ਲੀਲ ਵੀਡੀਓ ਵਾਇਰਲ ਹੋਣ ਉਪਰੰਤ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਜ਼ਦੂਰ ਆਗੂ ਕਾਂਗਰਸ ਨਾਲ ਸਬੰਧਤ ਹੈ। ਪੁਲਸ ਵੱਲੋਂ ਉਕਤ ਆਗੂ ਖ਼ਿਲਾਫ਼ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਨਵਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਿਲੀ ਸ਼ਿਕਾਇਤ ਦੇ ਆਧਾਰ 'ਤੇ ਉਕਤ ਮਜ਼ਦੂਰ ਆਗੂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸੰਗਰੂਰ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 4 ਨੌਜਵਾਨਾਂ ਦੀ ਹੋਈ ਮੌਤ
ਬਿਆਨਕਰਤਾ ਔਰਤ ਨੇ ਕਿਹਾ ਕਿ ਪਿੰਡ ਦੇ ਨੰਬਰਦਾਰ ਵੱਲੋਂ ਮੈਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਹ ਤਲਾਕਸ਼ੁਦਾ ਹੈ, ਜਿਸ ਦੇ ਸਬੰਧ 'ਚ ਉਸ ਨੂੰ ਕਚਹਿਰੀ ਆਉਣਾ-ਜਾਣਾ ਪੈਂਦਾ ਸੀ। ਇਸ ਦੌਰਾਨ ਉਸ ਦੀ ਪਛਾਣ ਟਹਿਲ ਸਿੰਘ ਨਾਲ ਹੋਈ ਅਤੇ ਉਕਤ ਵਿਅਕਤੀ ਉਸ ਨੂੰ ਨੌਕਰੀ ਦਾ ਲਾਲਚ ਦੇਣ ਲੱਗ ਗਿਆ ਅਤੇ ਕਹਿਣ ਲੱਗਾ ਕਿ ਉਹ ਉਸ ਦਾ ਸਾਰਾ ਕੰਮ ਕਰਵਾ ਦੇਵੇਗਾ। ਬੀਤੇ ਦਿਨੀਂ ਉਕਤ ਵਿਅਕਤੀ ਉਸਦੇ ਘਰ ਆ ਗਿਆ ਅਤੇ ਉਸ ਨਾਲ ਧੱਕਾਸ਼ਾਹੀ ਕਰਨ ਲੱਗ ਗਿਆ। ਜਿਸ ਦੌਰਾਨ ਉਸ ਵੱਲੋਂ ਰੌਲਾ ਪਾਉਣ 'ਤੇ ਆਗੂ ਆਪਣਾ ਮੋਟਰਸਾਈਕਲ ਛੱਡ ਫ਼ਰਾਰ ਹੋ ਗਿਆ। ਉਕਤ ਔਰਤ ਨੇ ਇਨਸਾਫ਼ ਦੀ ਮੰਗ ਕਰਦਿਆਂ ਕਿਹਾ ਕਿ ਮੈਂ ਤਲਾਕਸ਼ੁਦਾ ਹਾਂ ਤੇ ਮੇਰਾ ਪਤੀ ਵੀ ਨਸ਼ਾ ਕਰਦਾ ਹੈ। ਮੇਰੇ ਕੋਲ ਕੋਈ ਸਹਾਰਾ ਨਹੀਂ ਹੈ, ਇਸ ਲਈ ਮੈਨੂੰ ਇਨਸਾਫ਼ ਦਿੱਤਾ ਜਾਵੇ।
ਇਹ ਵੀ ਪੜ੍ਹੋ- 9 ਦਿਨ ਪਹਿਲਾਂ ਛੁੱਟੀ ਕੱਟ ਕੇ ਡਿਊਟੀ 'ਤੇ ਗਏ ਤਲਵੰਡੀ ਸਾਬੋ ਦੇ ਫ਼ੌਜੀ ਦੀ ਪਿੰਡ ਪਰਤੀ ਮ੍ਰਿਤਕ ਦੇਹ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।