ਅਰੁਣਾਚਲ ਦੀ ਬਣੀ ਨਾਜਾਇਜ਼ ਸ਼ਰਾਬ ਰਾਮਗਡ਼੍ਹ ਪੁਲਸ ਨੇ ਕੀਤੀ ਬਰਾਮਦ

Tuesday, Jul 31, 2018 - 04:17 AM (IST)

ਅਰੁਣਾਚਲ ਦੀ ਬਣੀ ਨਾਜਾਇਜ਼ ਸ਼ਰਾਬ ਰਾਮਗਡ਼੍ਹ ਪੁਲਸ ਨੇ ਕੀਤੀ ਬਰਾਮਦ

ਸਾਹਨੇਵਾਲ(ਜ.ਬ.,ਸੰਦੀਪ)-  ਚੌਕੀ ਰਾਮਗਡ਼੍ਹ ਦੀ ਪੁਲਸ ਨੇ ਗੁਪਤ ਸੂਚਨਾ ਤੋਂ ਬਾਅਦ ਇਕ ਛੋਟੇ ਹਾਥੀ ’ਚੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਜਦਕਿ ਉਸ ਦਾ ਚਾਲਕ ਮੌਕੇ ਤੋਂ ਭੱਜਣ ’ਚ ਕਾਮਯਾਬ ਹੋ ਗਿਆ, ਜਿਸ ਦੇ ਖਿਲਾਫ ਪੁਲਸ ਨੇ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੁੂਚਨਾ ਮਿਲੀ ਸੀ  ਕਿ  ਛੋਟੇ ਹਾਥੀ ’ਚ ਅਰੁਣਾਚਲ ਪ੍ਰਦੇਸ਼ ਦੀ ਬਣੀ ਹੋਈ ਸ਼ਰਾਬ ਦੀਆਂ ਬਹੁਤ ਸਾਰੀਆਂ ਪੇਟੀਆਂ ਲੋਡ ਕਰਕੇ ਚੰਡੀਗਡ਼੍ਹ ਰੋਡ ’ਤੇ ਸਥਿਤ ਵੱਖ-ਵੱਖ ਪਿੰਡਾਂ ’ਚ ਵਿਕਣ ਲਈ ਲਿਆਂਦੀ ਜਾ ਰਹੀ ਹੈ। ਜੇਕਰ ਪੁਲਸ ਪਾਰਟੀ ਝਾਬੇਵਾਲ ਪਿੰਡ ਦੇ ਨੇਡ਼ੇ ਨਾਕਾਬੰਦੀ ਕਰੇ ਤਾਂ ਉਕਤ ਟੈਂਪੂ ਅਤੇ ਚਾਲਕ ਨੂੰ ਕਾਬੂ ਕੀਤਾ ਜਾ ਸਕਦਾ ਹੈ, ਜਿਸ ’ਤੇ ਹੌਲਦਾਰ ਜਸਵੀਰ ਸਿੰਘ ਦੀ ਪੁਲਸ ਪਾਰਟੀ ਨੇ ਉਕਤ ਜਗ੍ਹਾ ’ਤੇ ਨਾਕਾਬੰਦੀ ਕਰ ਦਿੱਤੀ ਪਰ ਕੁਝ ਦੇਰ ਬਾਅਦ ਇਕ ਟੈਂਪੂ ਚਾਲਕ ਆਉਂਦਾ ਵਿਖਾਈ ਦਿੱਤਾ, ਜੋ ਕੁਝ ਦੂਰੀ ’ਤੇ ਹੀ ਪੁਲਸ ਨੂੰ ਦੇਖ ਕੇ ਟੈਂਪੂ ਛੱਡ ਕੇ ਫਰਾਰ ਹੋ ਗਿਆ। ਜਦੋਂ ਪੁਲਸ ਟੀਮ ਨੇ ਟੈਂਪੂ ਦੀ ਤਲਾਸ਼ੀ ਲਈ ਤਾਂ ਉਸ ’ਚੋਂ ਨਾਜਾਇਜ਼ ਸ਼ਰਾਬ ਦੀਆਂ 20 ਪੇਟੀਆਂ ਮਾਰਕਾ ਕਰੇਜ਼ੀ ਰੋਮੀਓ ਦੀਆਂ ਬਰਾਮਦ ਹੋਈਆਂ ਜਦਕਿ ਉਸ ਦੇ ਚਾਲਕ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ। ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
 


Related News