ਭਾਰੀ ਮਾਤਰਾ ''ਚ ਸ਼ਰਾਬ ਅਤੇ ਹੋਰ ਨਸ਼ੇ ਵਾਲੇ ਪਦਾਰਥ ਬਰਾਮਦ

02/03/2018 7:37:10 AM

ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)—ਸੰਗਰੂਰ ਪੁਲਸ ਨੇ ਵੱਖ-ਵੱਖ ਕੇਸਾਂ 'ਚ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ ਹਨ। ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਸੰਗਰੂਰ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਕਾਲੋ ਪਤਨੀ ਦੀਵਰੀ ਪੁੱਤਰ ਨੰਦ ਸਿੰਘ ਵਾਸੀ ਰਾਮ ਨਗਰ ਬਸਤੀ ਸੰਗਰੂਰ ਦੇ ਥੈਲੇ 'ਚੋਂ 1 ਕਿਲੋ 500 ਗ੍ਰਾਮ ਭੁੱਕੀ ਬਰਾਮਦ ਕੀਤੀ। ਥਾਣਾ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਕਰਮ ਸਿੰਘ ਨੇ ਪਿੰਡ ਦਿੜ੍ਹਬਾ ਤੋਂ ਬਲਵਿੰਦਰ ਸਿੰਘ ਉਰਫ ਸੋਨੀ ਪੁੱਤਰ ਬਾਰਾ ਸਿੰਘ ਵਾਸੀ ਜੌਲੀਆ ਥਾਣਾ ਭਵਾਨੀਗੜ੍ਹ ਨੂੰ ਕਾਬੂ ਕਰਦਿਆਂ ਉਸ ਦੀ ਕਾਰ 'ਚੋਂ 600 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ ਕੀਤੀ। ਥਾਣਾ ਛਾਜਲੀ ਦੇ ਹੌਲਦਾਰ ਰਾਮਜਸ ਸਿੰਘ ਨੇ ਲਹਿਰਾ ਵੱਲੋਂ ਇਕ ਕਾਰ ਦੀ ਰੋਕ ਕੇ ਤਲਾਸ਼ੀ ਲੈਣ 'ਤੇ ਉਸ ਵਿਚੋਂ 12 ਪੇਟੀਆਂ ਸ਼ਰਾਬ ਦੇਸੀ ਹਰਿਆਣਾ ਅਤੇ ਡਿੱਕੀ 'ਚੋਂ 20 ਪੇਟੀਆਂ ਠੇਕਾ ਸ਼ਰਾਬ ਦੇਸੀ ਕੁੱਲ 32 ਪੇਟੀਆਂ (384 ਬੋਤਲਾਂ) ਬਰਾਮਦ ਕਰ ਕੇ ਜਗਸੀਰ ਸਿੰਘ ਪੁੱਤਰ ਨੰਦ ਸਿੰਘ ਵਾਸੀ ਛਾਜਲਾ ਥਾਣਾ ਛਾਜਲੀ ਨੂੰ ਕਾਬੂ ਕੀਤਾ।  ਥਾਣਾ ਖਨੌਰੀ ਦੇ ਸਹਾਇਕ ਥਾਣੇਦਾਰ ਸਵਤੰਤਰਪਾਲ ਸਿੰਘ ਨੇ ਖਨੌਰੀ ਕੋਲੋਂ ਰਿੰਕੂ ਪੁੱਤਰ ਸੁਭਾਸ਼ ਵਾਸੀ ਵਾਰਡ ਨੰਬਰ 8 ਖਨੌਰੀ ਕੋਲੋਂ 10 ਗ੍ਰਾਮ ਸਮੈਕ ਬਰਾਮਦ ਕਰ ਕੇ ਕੇਸ ਦਰਜ ਕਰ ਲਿਆ ਹੈ।


Related News