ਅਕਾਲੀਆਂ ਵੱਲੋਂ ਧਰਨਾ ਹਾਕਮ ਧਿਰ ਵਿਰੁੱਧ ਕੱਢੀ ਭੜਾਸ
Thursday, Aug 03, 2017 - 12:33 AM (IST)
ਜ਼ੀਰਾ, (ਅਕਾਲੀਆਂਵਾਲਾ, ਕੰਡਿਆਲ, ਗੁਰਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਵਿਚ ਹਾਕਮ ਧਿਰ ਵੱਲੋਂ ਅਕਾਲੀ -ਭਾਜਪਾ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਨੂੰ ਰੋਕਣ ਦੇ ਲਈ ਦਿੱਤੇ ਜਾ ਰਹੇ ਧਰਨਿਆਂ ਦੇ ਤਹਿਤ ਹਲਕਾ ਜ਼ੀਰਾ ਤੋਂ ਸਾਬਕਾ ਵਿਧਾਇਕ ਹਰੀ ਸਿੰਘ ਜ਼ੀਰਾ ਦੀ ਰਹਿਨੁਮਾਈ ਹੇਠ ਹਲਕੇ ਭਰ ਵਿਚੋਂ ਪੁੱਜੇ ਵਰਕਰਾਂ ਅਤੇ ਆਗੂਆਂ ਨੇ ਪੁਲਸ ਥਾਣੇ ਅੱਗੇ ਧਰਨਾ ਦਿੱਤਾ, ਜਿਸ ਵਿਚ ਲੋਕ ਸਖ਼ਤ ਗਰਮੀ ਵਿਚ ਵੀ ਹਾਕਮ ਧਿਰ ਨੂੰ ਕੋਸਦੇ ਰਹੇ।
ਕੀ ਹੈ ਮਾਮਲਾ
– ਬੀਤੇ ਦਿਨੀਂ ਪੰਚਾਇਤ ਦੀਆਂ ਜ਼ਿਮਨੀ ਚੋਣਾਂ ਦੌਰਾਨ ਪੁਲਸ ਵੱਲੋਂ ਇੱਥੋਂ ਦੇ ਨਗਰ ਕੌਂਸਲ ਪ੍ਰਧਾਨ ਪਿਆਰਾ ਸਿੰੰਘ ਢਿੱਲੋਂ ਸਮੇਤ ਕਈ ਅਕਾਲੀ ਆਗੂਆਂ ਤੇ ਨਜਾਇਜ਼ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੂੰ ਅਕਾਲੀ ਆਗੂ ਸਿਆਸੀ ਰੰਜਿਸ਼ ਦੇ ਤਹਿਤ ਦਰਜ ਕੀਤਾ ਮਾਮਲਾ ਦੱਸ ਰਹੇ ਹਨ। ਧਰਨੇ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਦਰਜ ਕੀਤਾ ਮਾਮਲਾ ਰੱਦ ਕੀਤਾ ਜਾਵੇ । ਉਨ੍ਹਾਂ ਇਹ ਵੀ ਕਿਹਾ ਕਿ ਇਸ ਸਰਕਾਰ ਦੇ ਰਾਜ ਵਿਚ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਅਤੇ ਜਿਸ ਰੇਤਾ ਦਾ ਦੋਸ਼ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਸਿਰ ਮੜਿਆ ਜਾ ਰਿਹਾ ਸੀ, ਅੱਜ ਉਹ ਦੁੱਗਣੇ ਭਾਅ ਵੇਚ ਕੇ ਹਾਕਮ ਧਿਰ ਦੇ ਆਗੂ ਆਪਣੀਆਂ ਤਿਜ਼ੋਰੀਆਂ ਭਰ ਰਹੇ ਹਨ । ਇਕੱਤਰ ਲੋਕਾਂ ਨੇ ਕੈਪਟਨ ਸਰਕਾਰ ਤੇ ਹਰ ਜ਼ੁਲਮ ਦੇ ਟਾਕਰੇ ਲਈ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਆਗੂਆਂ ਨੇ ਇਸ ਸਬੰਧੀ ਇਕ ਸਪੈਸ਼ਲ ਕਮੇਟੀ ਬਣਾਉਣ ਦੀ ਘੋਸ਼ਣਾ ਵੀ ਕੀਤੀ ।
ਇਸ ਧਰਨੇ ਵਿਚ ਸਾਬਕਾ ਹਲਕਾ ਵਿਧਾਇਕ ਜਥੇਦਾਰ ਹਰੀ ਸਿੰਘ ਜ਼ੀਰਾ , ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਚੇਅਰਮੈਨ ਕੁਲਵਿੰਦਰ ਸਿੰਘ ਸੋਢੀਵਾਲਾ, ਮਹਿੰਦਰ ਸਿੰਘ ਵਿਰਕ, ਬਲਵੀਰ ਸਿੰਘ ਲਹਿਰਾ, ਜੋਗਿੰਦਰ ਸਿੰਘ ਸਵਾਈਕੇ ਜ਼ਿਲਾ ਪ੍ਰਧਾਨ, ਰਛਪਾਲ ਸਿੰਘ ਕਰਮੂਵਾਲਾ, ਨਿਰਵੈਰ ਸਿੰਘ ਉੱਪਲ ਕੌਮੀ ਆਗੂ, ਸੁਖਦੇਵ ਸਿੰਘ ਲਹੁਕਾ, ਲਖ਼ਵਿੰਦਰ ਸਿੰਘ ਲੱਖਾ , ਕੈਪਟਨ ਸਵਰਨ ਸਿੰਘ ਆਦਿ ਨੇ ਸੰਬੋਧਨ ਕੀਤਾ। ਜਦੋਂ ਕਿ ਕਾਰਜ ਸਿੰਘ ਆਹਲਾ, ਹਰਭਜਨ ਸਿੰਘ ਉੱਪਲ, ਸੁਰਜੀਤ ਸਿੰਘ ਉੱਪਲ, ਗੁਰਬਖ਼ਸ਼ ਸਿੰਘ ਸੇਖੋਂ ਜਿਲਾ ਪ੍ਰਧਾਨ ਫ਼ੈੱਡਰੇਸ਼ਨ, ਗੁਰਮੀਤ ਸਿੰਘ ਛੀਨਾ, ਹਰਪ੍ਰੀਤ ਸਿੰਘ ਬੱਗੀ ਪਤਨੀ, ਲਖ਼ਵਿੰਦਰ ਸਿੰਘ ਮੱਲੂਬਾਣੀਆਂ, ਸਰਬਜੀਤ ਸਿੰਘ ਬੂਹ, ਪਿੰ੍ਰਸ ਘੁਰਕੀ, ਸੋਨਾ ਉੱਪਲ, ਗੁਰਮੀਤ ਸਿੰਘ ਕੌਂਸਲਰ , ਸਰਪੰਚ ਅਮੀਰ ਸਿੰਘ ਬੱਬਨ, ਸਰਪੰਚ ਕਰਮਜੀਤ ਸਿੰਘ ਸਨ੍ਹੇਰ ਤੋਂ ਇਲਾਵਾ ਇਲਾਕੇ ਭਰ ਦੇ ਆਗੂ ਹਾਜ਼ਰ ਸਨ । ਧਰਨੇ ਕਾਰਨ ਲੱਗਾ ਰਿਹਾ ਜਾਮ
ਅਕਾਲੀ ਦਲ ਵੱਲੋਂ ਲਾਏ ਗਏ ਧਰਨੇ ਕਾਰਨ ਰੇਲਵੇ ਰੋਡ 'ਤੇ ਜਾਮ ਲੱਗਣ ਕਾਰਨ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਰਹੀਆਂ, ਜਿਸ ਕਾਰਨ ਲੋਕਾਂ ਨੂੰ ਬਦਲਵੇਂ ਰਸਤੇ ਚੁਣਨੇ ਪਏ ਅਤੇ ਸਰਕਾਰੀ ਹਸਪਤਾਲ ਆਉਣ ਲਈ ਵੀ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।
