ਅਕਾਲੀ ਮਹਿਲਾ ਕੌਂਸਲਰ ਨੇ ਲਗਾਏ ਕੌਂਸਲ ਪ੍ਰਧਾਨ ''ਤੇ ਗੰਭੀਰ ਦੋਸ਼

Saturday, Aug 19, 2017 - 03:19 PM (IST)

ਅਕਾਲੀ ਮਹਿਲਾ ਕੌਂਸਲਰ ਨੇ ਲਗਾਏ ਕੌਂਸਲ ਪ੍ਰਧਾਨ ''ਤੇ ਗੰਭੀਰ ਦੋਸ਼

ਰੂਪਨਗਰ(ਵਿਜੇ)— ਨਗਰ ਕੌਂਸਲ ਰੂਪਨਗਰ ਦੀ ਇਕ ਮਹਿਲਾ ਕੌਂਸਲਰ ਨੇ ਦੋਸ਼ ਲਾਇਆ ਹੈ ਕਿ ਨਗਰ ਕੌਂਸਲ ਪ੍ਰਧਾਨ ਉਸ ਦੀ ਇਕ ਨਹੀਂ ਸੁਣਦੇ ਅਤੇ ਉਸ ਦੇ ਵਾਰਡ 'ਚ ਕੋਈ ਕੰਮ ਨਹੀਂ ਹੋ ਰਿਹਾ, ਜਿਸ ਕਾਰਨ ਉਹ ਤਿਆਗ ਪੱਤਰ ਦੇਣ ਲਈ ਮਜਬੂਰ ਹੋ ਗਈ। ਵਾਰਡ ਨੰ. 1 ਦੀ ਅਕਾਲੀ ਮਹਿਲਾ ਕੌਂਸਲਰ ਨੇ ਕਿਹਾ ਕਿ ਇਕ ਸਫਾਈ ਸੇਵਕ ਜੋ ਉਸ ਦੇ ਵਾਰਡ 'ਚ ਕੰਮ ਕਰਦਾ ਹੈ, ਉਸ ਨੂੰ ਉਸ ਦੀ ਇਕ ਮਹੀਨੇ ਦੀ ਤਨਖਾਹ 7 ਹਜ਼ਾਰ ਰੁਪਏ ਹਾਲੇ ਤੱਕ ਨਹੀਂ ਮਿਲੀ। ਜਦੋਂ ਪ੍ਰਧਾਨ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਈ. ਓ. ਤਨਖਾਹ ਦੇਣਗੇ ਅਤੇ ਜਦੋਂ ਈ.  ਓ. ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਇਹ ਕੰਮ ਪ੍ਰਧਾਨ ਦਾ ਹੈ। ਤਿੰਨ ਸਫਾਈ ਸੇਵਕ ਕੋਈ ਕੰਮ ਨਹੀਂ ਕਰਦੇ ਪਰ ਉਨ੍ਹਾਂ ਦੇ ਨਾਂ ਰਿਕਾਰਡ 'ਚ ਦਰਜ ਹਨ ਅਤੇ ਉਹ ਸਿਰਫ ਤਨਖਾਹ ਲੈ ਕੇ ਚਲੇ ਜਾਂਦੇ ਹਨ। 
ਉਧਰ, ਮਸਲੇ ਨੂੰ ਲੈ ਕੇ ਬੀਤੇ ਦਿਨ ਮਹਿਲਾ ਕੌਂਸਲਰ ਅਤੇ ਕੌਂਸਲ ਪ੍ਰਧਾਨ ਵਿਚਕਾਰ ਜਦੋਂ ਤਿੱਖੀਆ ਝੜਪਾਂ ਹੋਈਆਂ ਤਾਂ ਇਸ ਤੋਂ ਬਾਅਦ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮਾਕੜ ਨੇ ਕੌਂਸਲ ਦਫਤਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ। ਪੱਤਰਕਾਰਾਂ ਨੇ ਬੜੀ ਮੁਸ਼ਕਿਲ ਨਾਲ ਦਰਵਾਜ਼ਾ ਖੁਲ੍ਹਵਾਇਆ ਅਤੇ ਕਿਹਾ ਕਿ ਪ੍ਰਧਾਨ ਇਸ ਤਰ੍ਹਾਂ ਦਰਵਾਜ਼ਾ ਬੰਦ ਨਹੀਂ ਕਰ ਸਕਦਾ ਕਿਉਂਕਿ ਇਹ ਪਬਲਿਕ ਆਫਿਸ ਹੈ।


Related News