ਮਾਮਲਾ ਅੰਮ੍ਰਿਤਧਾਰੀ ਦੀ ਕੁੱਟਮਾਰ ਦੇ ਚੱਲਦੇ ਅਕਾਲੀ ਸਰਪੰਚ ਅਤੇ ਸੈਕਟਰੀ ਸਮੇਤ ਚਾਰ ਖਿਲਾਫ ਮੁਕੱਦਮਾ ਦਰਜ

02/19/2017 2:39:55 PM

ਮੋਗਾ (ਪਵਨ ਗਰੋਵਰ) : ਪੁਲਸ ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਚੂਹੜਚੱਕ ਵਿਖੇ ਹੋਏ ਝਗੜੇ ਦੇ ਮਾਮਲੇ ਸੰਬੰਧੀ ਦਰਜ ਹੋਏ ਮਾਮਲੇ ''ਚ ਵਾਧਾ ਕਰਦਿਆਂ ਪੁਲਸ ਨੇ ਪਿੰਡ ਦੇ ਮੌਜੂਦਾ ਸਰਪੰਚ ਅਤੇ ਸੈਕਟਰੀ ਸਮੇਤ ਚਾਰ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪਿੰਡ ਚੂਹੜਚੱਕ ਵਿਖੇ ਪਿਛਲੇ ਦਿਨੀਂ ਇਕ ਝਗੜਾ ਹੋਇਆ ਸੀ, ਜਿਸ ਸੰਬੰਧੀ ਕੋਟ ਈਸੇ ਖਾਂ ਪੁਲਸ ਨੇ ਇਕ ਧਿਰ ਨਾਲ ਸੰਬੰਧਤ ਵਿਅਕਤੀ ਸ਼ਿੰਦਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ ''ਤੇ 11 ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਪਰ ਦੂਸਰੀ ਧਿਰ ਦੇ ਬਿਆਨਾਂ ''ਤੇ ਕੋਈ ਕਾਰਵਾਈ ਨਹੀਂ ਸੀ ਹੋਈ। ਇਸ ਝਗੜੇ ਦੌਰਾਨ ਜ਼ਖਮੀ ਅੰਮ੍ਰਿਤਧਾਰੀ ਸਿੱਖ ਬੇਅੰਤ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ''ਚ ਦੱਸਿਆ ਕਿ 14 ਫਰਵਰੀ ਨੂੰ ਆਪਣੇ ਬਾਹਰਲੇ ਘਰ ''ਚ ਕੋਈ ਜ਼ਰੂਰੀ ਕੰਮ ਕਰ ਰਿਹਾ ਸੀ ਅਤੇ ਇਸ ਦੌਰਾਨ ਬਲਵਿੰਦਰ ਸਿੰਘ ਪੁੱਤਰ ਤੇਜਾ ਸਿੰਘ, ਹਰਜਿੰਦਰ ਸਿੰਘ ਗੋਰਾ ਪੁੱਤਰ ਤੇਜਾ ਸਿੰਘ, ਪਿੰਡ ਦਾ ਮੌਜੂਦਾ ਅਕਾਲੀ ਸਰਪੰਚ ਸੇਵਕ ਸਿੰਘ ਪੁੱਤਰ ਗੁਰਦੀਪ ਸਿੰਘ ਅਤੇ ਸੈਕਟਰੀ ਭੁਪਿੰਦਰ ਸਿੰਘ ਭਿੰਦਾ ਘਰ ''ਚ ਦਾਖਲ ਹੋ ਗਏ, ਜਿੰਨ੍ਹਾਂ ਨੇ ਮੇਰੇ ''ਤੇ ਤੇਜ਼ਧਾਰ ਹਥਿਆਰਾਂ ਨਾ ਵਾਰ ਕੀਤੇ ਅਤੇ ਮੇਰੇ ਰੋਮਾਂ ਦੀ ਬੇਅਦਬੀ ਕੀਤੀ ਅਤੇ ਜਦੋਂ ਮੈਂ ਆਪਣੇ ਬਚਾਅ ਲਈ ਰੌਲਾ ਪਾਇਆ ਤਾਂ ਮੇਰਾ ਚਾਚਾ ਰਣਜੀਤ ਸਿੰਘ ਮੈਨੂੰ ਬਚਾਉਣ ਲਈ ਆਇਆ ਪਰ ਕਥਿਤ ਦੋਸ਼ੀਆਂ ਨੇ ਉਸਦੀ ਵੀ ਕੁੱਟਮਾਰ ਕੀਤੀ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਥਾਣਾ ਕੋਟ ਈਸੇ ਖਾਂ ਵਿਖੇ ਪਹਿਲਾਂ ਤੋਂ ਹੀ ਦਰਜ ਮੁਕੱਦਮੇ ''ਚ ਵਾਧਾ ਕਰਦਿਆਂ ਬੇਅੰਤ ਸਿੰਘ ਦੇ ਬਿਆਨਾਂ ''ਤੇ ਸਰਪੰਚ ਸੇਵਕ ਸਿੰਘ, ਸੈਕਟਰੀ ਭੁਪਿੰਦਰ ਸਿੰਘ ਭਿੰਦਾ, ਹਰਜਿੰਦਰ ਸਿੰਘ ਗੋਰਾ ਅਤੇ ਬਲਵਿੰਦਰ ਸਿੰਘ ਸਾਰੇ ਵਾਸੀਆਨ ਚੂਹੜਚੱਕ ਦੇ ਖਿਲਾਫ ਘਰ ''ਚ ਦਾਖਲ ਹੋ ਕੇ ਮਾਰ ਕੁੱਟ ਕਰਨ, ਰੋਮਾਂ ਦੀ ਬੇਅਦਬੀ ਕਰਨ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਮੇਤ ਅਨੇਕਾਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮੱਖਣ ਮਸੀਹ ਨੇ ਦੱਸਿਆ ਕਿ ਅਜੇ ਤੱਕ ਇਸ ਮਾਮਲੇ ''ਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਜਦਕਿ ਦੂਸਰੇ ਪਾਸੇ ਅੰਮ੍ਰਿਤਧਾਰੀ ਸਿੱਖ ਬੇਅੰਤ ਸਿੰਘ ਨੇ ਜ਼ਿਲਾ ਪੁਲਸ ਮੁਖੀ ਮੋਗਾ ਗੁਰਪ੍ਰੀਤ ਸਿੰਘ ਤੂਰ ਸਮੇਤ Àੁੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਥਿਤ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।


Gurminder Singh

Content Editor

Related News