ਪੈਟਰੋਲ-ਡੀਜ਼ਲ ਦੀਅਾਂ ਵਧੀਅਾਂ ਕੀਮਤਾਂ ਸਬੰਧੀ ਅਕਾਲੀ ਦਲ ਨੇ ਦਿੱਤਾ ਧਰਨਾ
Wednesday, Jun 27, 2018 - 03:27 AM (IST)
ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਪੰਜਾਬ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ’ਤੇ ਲਾਏ ਟੈਕਸਾਂ ਨੂੰ ਘੱਟ ਕਰ ਕੇ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਨੂੰ ਲੈ ਕੇ ਅੱਜ ਸ਼੍ਰੋੋਮਣੀ ਅਕਾਲੀ ਦਲ ਨੇ ਨਵਾਂਸ਼ਹਿਰ ਦੇ ਚੰਡੀਗਡ਼੍ਹ ਰੋਡ ’ਤੇ ਡੀ. ਸੀ. ਕੰਪਲੈਕਸ ਦੇ ਗੇਟ ਦੇ ਬਾਹਰ ਜ਼ਿਲਾ ਪੱਧਰੀ ਰੋਸ ਧਰਨਾ ਦਿੱਤਾ।
ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਢਲ, ਬੰਗਾ ਹਲਕੇ ਦੇ ਵਿਧਾਇਕ ਡਾ. ਐੱਸ. ਕੇ. ਸੁੱਖੀ, ਹਲਕਾ ਨਵਾਂਸ਼ਹਿਰ ਦੇ ਇੰਚਾਰਜ ਜਰਨੈਲ ਸਿੰਘ ਵਾਹਿਦ, ਐੱਸ.ਜੀ.ਪੀ.ਸੀ. ਮੈਂਬਰ ਗੁਰਬਖਸ਼ ਸਿੰਘ ਖਾਲਸਾ ਤੇ ਜ਼ਿਲਾ ਜਥੇਦਾਰ ਬੁੱਧ ਸਿੰਘ ਬਲਾਕੀਪੁਰ ਨੇ ਕਿਹਾ ਕਿ ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਜਿਸ ਨਾਲ ਖੇਤੀ ਸੈਕਟਰ ਤੇ ਮਹਿੰਗਾਈ ’ਤੇ ਮਾੜਾ ਪ੍ਰਭਾਵ ਪੈ ਰਿਹਾ ਹੈ, ਲਈ ਪੰਜਾਬ ਦੀ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਕਾਂਗਰਸ ਪਾਰਟੀ ਵੱਲੋਂ ਡੀਜ਼ਲ ਤੇ ਪੈਟਰੋਲ ’ਤੇ ਟੈਕਸ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਬਿਆਨ ਦਿੱਤੇ ਜਾ ਰਹੇ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਜਿਥੇ ਕੇਂਦਰ ਸਰਕਾਰ ਦੁਆਰਾ ਡੀਜ਼ਲ-ਪੈਟਰੋਲ ਨੂੰ ਜੀ. ਐੱਸ. ਟੀ. ਦੇ ਘੇਰੇ ’ਚ ਲਿਆਉਣ ਲਈ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੇ ਹੀ ਇਹ ਵੀ ਜ਼ਰੂਰੀ ਹੈ ਕਿ ਕਾਂਗਰਸ ਦੀ ਸੂਬਾ ਸਰਕਾਰ ਪੈਟਰੋਲ-ਡੀਜ਼ਲ ਨੂੰ ਜੀ.ਐੱਸ. ਟੀ. ਦੇ ਘੇਰੇ ’ਚ ਲਿਆਉਣ ਲਈ ਤੁਰੰਤ ਕੈਬਨਿਟ ’ਚ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਆਪਣੀ ਸਿਫਾਰਿਸ਼ ਭੇਜੇ।
ਇਸ ਮੌਕੇ ਸ਼੍ਰੀ ਠੰਡਲ ਨੇ ਪੰਜਾਬ ਦੀਅਾਂ ਜਨ ਵਿਰੋਧੀ ਨੀਤੀਆਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਨੇ ਬਿਜਲੀ ਬਿੱਲਾਂ ’ਚ 17.5 ਫ਼ੀਸਦੀ ਦਾ ਵਾਧਾ ਕਰ ਕੇ ਗੈਰ-ਜ਼ਰੂਰੀ ਬੋਝ ਲੋਕਾਂ ’ਤੇ ਪਾਇਆ ਹੈ, ਕਿਸਾਨਾਂ ਨੂੰ ਝੋਨੇ ਦੀ ਫਸਲ ਲਈ ਬਿਜਲੀ ਨਹੀਂ ਦਿੱਤੀ ਜਾ ਰਹੀ, ਮੌਜੂਦਾ ਸਰਕਾਰ ਕੇਜਰੀਵਾਲ ਸਰਕਾਰ ਦੇ ਫਾਰਮੂਲੇ ਨੂੰ ਅਡਾਪਟ ਕਰ ਕੇ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਮਿਲ ਰਹੀ 200 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ’ਚ 1 ਵੀ ਯੂਨਿਟ ਵੱਧ ਹੋਣ ’ਤੇ ਪੂਰਾ ਬਿੱਲ ਵਸੂਲਣ ਜਾ ਰਹੀ ਹੈ, ਮੁੱਖ ਮੰਤਰੀ ਨੇ ਚੋਣਾਂ ’ਚ ਕਿਸਾਨਾਂ ਦਾ 92 ਹਜ਼ਾਰ ਕਰੋਡ਼ ਰੁਪਏ ਦਾ ਕਰਜ਼ਾ ਮੁਆਫ ਕਰਨ ਦੀ ਸਹੁੰ ਲੈਣ ਦੇ ਬਾਵਜੂਦ ਸਿਰਫ 500 ਕਰੋਡ਼ ਰੁਪਏ ਦਾ ਕਰਜ਼ਾ ਮੁਆਫ ਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ ਤੇ ਸ਼ਗਨ ਅਤੇ ਸਾਈਕਲ ਸਕੀਮ ਨੂੰ ਬੰਦ ਕਰ ਕੇ ਜਨ ਵਿਰੋਧੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ।
ਇਸ ਮੌਕੇ ਵਿਧਾਇਕ ਬੰਗਾ ਡਾ. ਐੱਸ. ਕੇ. ਸੁੱਖੀ, ਸਾਬਕਾ ਵਿਧਾਇਕ ਬਲਾਚੌਰ ਚੌ. ਨੰਦ ਲਾਲ, ਕੁਲਜੀਤ ਸਿੰਘ ਲੱਕੀ, ਮੱਖਣ ਸਿੰਘ ਗਰੇਵਾਲ ਕੌਂਸਲਰ, ਐੱਸ.ਜੀ.ਪੀ.ਸੀ. ਮੈਂਬਰ ਗੁਰਬਖਸ਼ ਸਿੰਘ ਖਾਲਸਾ, ਹਲਕਾ ਨਵਾਂਸ਼ਹਿਰ ਇੰਚਾਰਜ ਜਰਨੈਲ ਸਿੰਘ ਵਾਹਿਦ, ਕੌਂਸਲਰ ਪਰਮ ਸਿੰਘ ਖਾਲਸਾ, ਨਗਰ ਕੌਂਸਲ ਪ੍ਰਧਾਨ ਰਾਹੋਂ ਹੇਮੰਤ ਕੁਮਾਰ ਰੰਦੇਵ, ਸ਼ਹਿਰੀ ਅਕਾਲੀ ਦਲ ਪ੍ਰਧਾਨ ਸ਼ੰਕਰ ਦੁੱਗਲ, ਮਨਜਿੰਦਰ ਸਿੰਘ ਵਾਲੀਆ, ਮਲਵਿੰਦਰ ਸਿੰਘ ਮਹਾਲੋਂ, ਸੁੱਚਾ ਸਿੰਘ ਐੱਮ.ਡੀ. ਜਰਨੈਲ ਸਿੰਘ ਖਾਲਸਾ, ਡਾ. ਹਰਮੇਸ਼ ਪੁਰੀ, ਮਹਿੰਦਰ ਸਿੰਘ ਖਾਲਸਾ, ਭੁਪਿੰਦਰਪਾਲ ਸਿੰਘ ਜਾਡਲਾ, ਹਜੂਰਾ ਸਿੰਘ, ਕਪਿਲ ਕਿਰਪਾਲ, ਹਜੂਰ ਸਿੰਘ ਪੱਲੀਆਂ, ਜਸਮੀਤ ਸਿੰਘ ਨਾਰੰਗ, ਸੋਹਣ ਲਾਲ ਢੱਡਾ, ਕੁਲਵਿੰਦਰ ਸਿੰਗਲਾ, ਸੰਤੋਖ ਸਿੰਘ ਮੱਲਾ, ਮਾ. ਜੋਗਿੰਦਰ ਅਟਾਲਾ, ਹਰਮਨਿੰਦਰ ਸਿੰਘ ਰਿੰਕੂ, ਪ੍ਰਭਜੀਤ ਸਿੰਘ ਮਿੱਟਾ, ਠੇਕੇਦਾਰ ਹਰਭਜਨ ਸਿੰਘ ਭੰਗਲ, ਜਸਵਿੰਦਰ ਸਿੰਘ ਜੱਸੀ ਕੌਂਸਲਰ ਆਦਿ ਮੌਜੂਦ ਸਨ।
