ਅਕਾਲ ਅਕੈਡਮੀ ਵਿਖੇ ਸਫਲਤਾ ਪੂਰਵਕ ਚੱਲ ਰਹੇ ਨਾਰੀ ਸਸ਼ਕਤੀਕਰਨ ਮੁਹਿੰਮ ਤਹਿਤ ਪ੍ਰੋਗਰਾਮ ਕਰਵਾਇਆ

Saturday, Jun 11, 2022 - 05:03 PM (IST)

ਸ੍ਰੀ ਮੁਕਤਸਰ ਸਾਹਿਬ : ਅੱਜ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਵਿਖੇ ਸਫਲਤਾ ਪੂਰਵਕ ਚੱਲ ਰਹੇ ਪੇਂਡੂ ਵਿੱਦਿਆ ਅਤੇ ਰੂਰਲ ਨਾਰੀ ਸਸ਼ਕਤੀਕਰਨ ਸਬੰਧੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ  ਡਾ.ਬਲਜੀਤ ਕੌਰ “ਇਸਤਰੀ ਅਤੇ ਬਾਲ ਵਿਭਾਗ ਵਿਕਾਸ ਕੈਬਨਿਟ ਮੰਤਰੀ ਪੰਜਾਬ” ਨੇ ਵਿਸ਼ੇਸ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਅਕਾਲ ਅਕੈਡਮੀ ਵੱਲੋਂ ਚੱਲ ਰਹੇ ਸਫਲਤਾਪੂਰਵਕ ਨਾਰੀ ਸਸ਼ਕਤੀਕਰਨ ਪ੍ਰੋਗਰਾਮ ਪੇਂਡੂ ਖੇਤਰ ਦੀਆਂ ਗਰੀਬ ਕੁੜੀਆਂ ਨੂੰ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ। ਜੋ ਕਿ ਸੰਤ ਬਾਬਾ ਇਕਬਾਲ ਸਿੰਘ ਜੀ ਕਲਗੀਧਰ ਟ੍ਰਸਟ, ਬੜੂ ਸਾਹਿਬ ਵੱਲੋ 2007 ਵਿਚ ਸ਼ੁਰੂ ਕੀਤੀ ਗਈ ਸੀ। ਸਿਖਲਾਈ ਤੋਂ ਬਾਅਦ ਇਨ੍ਹਾਂ ਟੀਚਰਾਂ ਨੂੰ ਬਣਦੀ ਸਿੱਖਿਆ ਦੇ ਅਧਾਰ ’ਤੇ ਅਕਾਲ ਅਕੈਡਮੀ ਵਿਚ ਨੌਕਰੀ ਦਿੱਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰ ਸਕਣ।

ਇਸ ਮੁਹਿੰਮ ਤਹਿਤ 4449 ਤੋਂ ਵੱਧ ਗਿਣਤੀ ਦੀਆਂ ਬੱਚੀਆਂ ਟਰੇਨਿੰਗ ਲੈ ਚੁੱਕੀਆਂ ਹਨ ਅਤੇ ਕਲਗੀਧਰ ਟ੍ਰਸਟ ਅਧੀਨ ਚੱਲ ਰਹੀਆਂ 129 ਅਕਾਲ ਅਕੈਡਮੀਆਂ ਵਿਚ ਵੱਖ-ਵੱਖ ਅਹੁਦਿਆਂ ’ਤੇ ਬੈਠ ਕੇ ਨੌਕਰੀ ਕਰ ਰਹੀਆਂ ਹਨ। ਜਿਵੇਂ ਕਿ ਸਿੱਖਿਆ ਦੇ ਨਾਲ-ਨਾਲ ਧਾਰਮਿਕ ਸਿੱਖਿਆ ਨਾਲ ਜੁੜਕੇ ਸੰਤ ਬਾਬਾ ਇਕਬਾਲ ਸਿੰਘ ਜੀ ਦੇ ਮਿਸ਼ਨ ਨੂੰ ਪੂਰਾ ਕਰਨ ਵਿਚ ਯੋਗਦਾਨ ਪਾ ਰਹੀਆਂ ਹਨ। ਇਸ ਮਿਸ਼ਨ ਨਾਲ ਬੱਚੀਆਂ ਨੂੰ ਆਤਮ ਨਿਰਭਰ ਬਣਨ ਵਿਚ ਬਹੁਤ ਸਹਿਯੋਗ ਮਿਲਿਆ ਹੈ। ਅੱਜ ਨਾਰੀ ਸਸ਼ਕਤੀਕਰਨ ਮੁਹਿੰਮ ਹੁਣ ਪੂਰੇ ਪੰਜਾਬ, ਹਰਿਆਣਾ, ਰਾਜਸਥਾਨ, ਹਿ.ਪ੍ਰੇ. ਯੂ. ਪੀ. ਵਿਚ ਸਫਲਤਾ ਪੂਰਵਕ ਚੱਲ ਰਹੀ ਹੈ। ਇਸ ਮੌਕੇ ਪ੍ਰਿੰਸੀਪਲ ਸਿੰਬਲਪ੍ਰੀਤ ਕੌਰ ਗਰੇਵਾਲ, ਵਾਇਸ ਪ੍ਰਿੰਸੀਪਲ ਨਿਰਮਲਜੀਤ ਕੌਰ, ਸੇਵਾਦਾਰ ਆਤਮਦੇਵ ਸਿੰਘ, ਚਰਨਜੀਤ ਸਿੰਘ ਧਾਲੀਵਾਲ, ਪਰਮਿੰਦਰ ਸਿੰਘ, ਹਰਵਿੰਦਰਪਾਲ ਰਿਸ਼ੀ ਸਮੂਹ ਸਟਾਫ ਆਦਿ ਹਾਜ਼ਰ ਸੀ।


Gurminder Singh

Content Editor

Related News