ਲਾਪਤਾ ਹੋਏ ਪਰਿਵਾਰ ''ਚੋਂ ਇਕ ਮਹਿਲਾ ਦੀ ਲਾਸ਼ ਬਰਾਮਦ

Thursday, Jun 20, 2019 - 02:41 PM (IST)

ਲਾਪਤਾ ਹੋਏ ਪਰਿਵਾਰ ''ਚੋਂ ਇਕ ਮਹਿਲਾ ਦੀ ਲਾਸ਼ ਬਰਾਮਦ

ਅਜਨਾਲਾ (ਨਿਰਵੈਲ) : ਅਜਨਾਲਾ ਦੇ ਪਿੰਡ ਤੇੜਾਂ ਖੁਰਦ 'ਚ ਲਾਪਤਾ ਹੋਏ ਪਰਿਵਾਰ 'ਚੋਂ ਇਕ ਮਹਿਲਾ ਦੀ ਲਾਸ਼ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਪਿੰਡ ਜਗਦੇਵ ਕਲਾਂ ਕੋਲ ਵਗਦੀ ਨਹਿਰ 'ਚੋਂ ਮਹਿਲਾ ਦਵਿੰਦਰ ਕੌਰ ਦੀ ਲਾਸ਼ ਬਰਾਮਦ ਹੋ ਗਈ ਹੈ। ਇਸ ਮਹਿਲਾ ਦੇ ਤਿੰਨ ਬੱਚੇ ਅਜੇ ਵੀ ਲਾਪਤਾ ਹਨ। ਪੁਲਿਸ ਵੱਲੋਂ ਬਾਕੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।

ਦੱਸ ਦੇਈਏ ਕਿ ਹਰਵੰਤ ਸਿੰਘ ਦੇ ਪਰਿਵਾਰ ਦੇ ਚਾਰ ਮੈਂਬਰ ਤਿੰਨ ਬੱਚੇ ਤੇ ਪਤਨੀ 16 ਤਰੀਕ ਰਾਤ ਨੂੰ ਗਾਇਬ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਥਾਣੇ ਵਿਚ ਸ਼ਿਕਾਇਤ ਦਿੱਤੀ ਪਰ ਇਸ ਤੋਂ ਬਾਅਦ ਹਰਵੰਤ ਸਿੰਘ ਵੀ ਗਾਇਬ ਹੋ ਗਏ। ਇਸ ਤਰ੍ਹਾਂ ਪਰਿਵਾਰ ਦੇ ਗਾਇਬ ਹੋਣ ਨਾਲ ਪਿੰਡ 'ਚ ਹਾਹਾਕਾਰ ਮਚਿਆ ਹੋਇਆ ਹੈ। 
 


author

Baljeet Kaur

Content Editor

Related News