ਜਿਊਲਰਜ਼ ਤੋਂ ਅਣਪਛਾਤਾ ਨੌਜਵਾਨ ਸੋਨੇ ਦੇ ਗਹਿਣੇ ਖੋਹ ਕੇ ਫਰਾਰ

Wednesday, Aug 21, 2019 - 06:12 PM (IST)

ਜਿਊਲਰਜ਼ ਤੋਂ ਅਣਪਛਾਤਾ ਨੌਜਵਾਨ ਸੋਨੇ ਦੇ ਗਹਿਣੇ ਖੋਹ ਕੇ ਫਰਾਰ

ਅਜਨਾਲਾ (ਵਰਿੰਦਰ) : ਸ਼ਹਿਰ 'ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਸਭ ਤੋਂ ਭੀੜ ਵਾਲੇ ਇਲਾਕੇ 'ਚ ਇਕ ਸੁਨਿਆਰੇ ਤੋਂ ਇਕ ਲੁਟੇਰੇ ਵਲੋਂ ਸੋਨਾ ਖੋਹ ਲੈਣ ਦਾ ਸਮਾਚਾਰ ਆਇਆ। ਅਜਨਾਲਾ ਦੇ ਸਟੇਟ ਬੈਂਕ ਆਫ ਇੰਡੀਆ ਦੇ ਸਾਹਮਣੇ ਸਥਿਤ ਰਾਣਾ ਪਵਨ ਜਿਊਲਰਜ਼ ਦੇ ਮਾਲਕ ਪਵਨ ਕੁਮਾਰ ਦੇ ਬੇਟੇ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 11 ਵਜੇ ਇਕ ਵਿਅਕਤੀ ਉਨ੍ਹਾਂ ਦੀ ਦੁਕਾਨ 'ਤੇ ਆਇਆ, ਉਸ ਸਮੇਂ ਉਸ ਦੇ ਪਿਤਾ ਇਕੱਲੇ ਦੁਕਾਨ 'ਤੇ ਸਨ, ਅਣਪਛਾਤੇ ਵਿਅਕਤੀ ਨੇ ਕਿਹਾ ਕਿ ਉਸ ਨੂੰ ਅੱਧਾ ਗ੍ਰਾਮ ਸੋਨੇ ਦੀ ਕੋਈ ਚੀਜ਼ ਦਿਓ, ਉਸ ਨੇ ਮੰਦਰ 'ਚ ਚੜ੍ਹਾਉਣੀ ਹੈ, ਜਿਵੇਂ ਹੀ ਉਸ ਦੇ ਪਿਤਾ ਉਸ ਨੂੰ ਸੋਨੇ ਦੀਆਂ ਵਾਲੀਆਂ ਦਿਖਾਉਣ ਲੱਗੇ ਤੇ ਤਿਜੌਰੀ 'ਚੋਂ ਮੁੰਦੀਆਂ ਵਾਲੀ ਥੈਲੀ ਕੱਢੀ ਤਾਂ ਅਣਪਛਾਤਾ ਵਿਅਕਤੀ ਉਨ੍ਹਾਂ ਨੂੰ ਧੱਕਾ ਮਾਰ ਕੇ ਥੈਲੀ ਖੋਹ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਥੈਲੀ 'ਚ ਕਰੀਬ 18 ਤੋਲੇ ਦੀਆਂ ਸੋਨੇ ਦੀਆਂ ਮੁੰਦੀਆਂ ਸਨ, ਜਿਨ੍ਹਾਂ ਦੀ ਕੀਮਤ ਕਰੀਬ 6 ਲੱਖ ਰੁਪਏ ਬਣਦੀ ਹੈ। ਇਸ ਸਬੰਧੀ ਪੁਲਸ ਥਾਣਾ ਅਜਨਾਲਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਪੁਲਸ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਆਸ-ਪਾਸ ਦੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਜਾਏਗਾ।


author

Baljeet Kaur

Content Editor

Related News