ਅਨਮੋਲਪ੍ਰੀਤ ਦੇ ਹੱਕ ''ਚ ਨਿੱਤਰੇ ਮੁਲਾਜ਼ਮ, ਦੋਸ਼ੀਆਂ ਲਈ ਮੰਗੀ ਫਾਂਸੀ ਦੀ ਸਜ਼ਾ

03/02/2020 5:36:21 PM

ਅਜਨਾਲਾ (ਰਾਜਵਿੰਦਰ ਹੁੰਦਲ) - ਬੀਤੇ ਦਿਨੀਂ ਅਜਨਾਲਾ 'ਚ ਕਰੀਬ 20 ਸਾਲਾ ਅਨਮੋਲਪ੍ਰੀਤ ਕੌਰ ਨੂੰ ਅਗਵਾ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦੇਣ ਦੀ ਵਾਰਦਾਤ ਸਾਹਮਣੇ ਆਈ ਸੀ। ਅਨਮੋਲਪ੍ਰੀਤ ਦੇ ਕਤਲ ਦੀ ਮੰਦਭਾਗੀ ਘਟਨਾ ਦੇ ਵਿਰੋਧ 'ਚ ਅੱਜ ਅਜਨਾਲਾ ਤਹਿਸੀਲ ਦੇ ਕਰਮਚਾਰੀਆਂ ਵਲੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਤਹਿਸੀਲ ਕੰਪਲੈਕਸ ਦੀਆਂ ਸਾਰੀਆਂ ਦੁਕਾਨਾਂ ਨੂੰ ਬੰਦ ਰੱਖ ਕੇ ਅਤੇ ਕੰਮਕਾਜ ਠੱਪ ਕਰਦੇ ਹੋਏ ਰੋਸ ਪ੍ਰਗਟ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੁਲਸ ਨੂੰ ਇਸ ਮਾਮਲੇ ਦੇ ਸਬੰਧ ’ਚ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹੋਏ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੇ ਨਾਅਰੇ ਲਗਾਏ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਕਿਹਾ ਕਿ ਅਨਮੋਲ ਦੇ ਕਤਲ ਪਿੱਛੇ ਜਿਹੜੇ ਵੀ ਦੋਸ਼ੀ ਜ਼ਿੰਮੇਵਾਰ ਹਨ, ਪ੍ਰਸ਼ਾਸਨ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰੇ ਅਤੇ ਫਾਂਸੀ 'ਤੇ ਲਟਕਾ ਦੇਵੇ। 

ਪ੍ਰਦਰਸ਼ਨ ਦੌਰਾਨ ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਨਮੋਲ ਦੇ ਦੋਸ਼ੀਆਂ ਨੂੰ ਫਾਂਸੀ ਨਾ ਦਿੱਤੀ ਗਈ ਤਾਂ ਉਹ ਆਪਣੀ ਅਗਲੀ ਰਣਨੀਤੀ ਬਹੁਤ ਜਲਦ ਤਿਆਰ ਕਰਨਗੇ ਅਤੇ ਸੜਕਾਂ 'ਤੇ ਉਤਰ ਕੇ ਅਨਮੋਲ ਲਈ ਇਨਸਾਫ ਦੀ ਮੰਗ ਕਰਨਗੇ। ਜ਼ਿਕਰਯੋਗ ਹੈ ਕਿ ਅਨਮੋਲ ਪ੍ਰੀਤ ਨੂੰ ਦੋ ਦਿਨ ਪਹਿਲਾਂ ਰਣਜੀਤ ਐਵਿਨਿਊ ਇਲਾਕੇ 'ਚੋਂ ਕੁਝ ਵਿਅਕਤੀਆਂ ਵਲੋਂ ਅਗਵਾ ਕੀਤਾ ਗਿਆ। ਅਗਵਾਕਾਰਾਂ ਨੇ ਅਨਮੋਲ ਦੇ ਪਰਿਵਾਰ ਤੋਂ 20 ਲੱਖ ਦੀ ਫਿਰੌਤੀ ਦੀ ਮੰਗ ਵੀ ਕੀਤੀ, ਜਿਸ ਦੇ ਬਾਵਜੂਦ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੇ ਪਰਿਵਾਰ ਨੂੰ ਸ਼ਨੀਵਾਰ ਸਵੇਰੇ ਲੋਹਾਰਕਾ ਰੋਡ ਦੇ ਇਕ ਨਿਜੀ ਸਕੂਲ ਨੇੜਿਓ ਉਸ ਦੀ ਲਾਸ਼ ਬਰਾਮਦ ਹੋਈ। ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਫਿਲਹਾਲ ਲਵਦੀਪ ਸਿੰਘ ਨਾਂ ਦੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। 
 


rajwinder kaur

Content Editor

Related News