ਚੰਡੀਗੜ੍ਹ ਨੂੰ ''ਹਵਾ ਪ੍ਰਦੂਸ਼ਣ'' ਤੋਂ ਮੁਕਤ ਕਰਨ ਲਈ ਮਨਿਸਟਰੀ ਦੇਵੇਗੀ 6 ਕਰੋੜ

Saturday, Jun 08, 2019 - 10:26 AM (IST)

ਚੰਡੀਗੜ੍ਹ ਨੂੰ ''ਹਵਾ ਪ੍ਰਦੂਸ਼ਣ'' ਤੋਂ ਮੁਕਤ ਕਰਨ ਲਈ ਮਨਿਸਟਰੀ ਦੇਵੇਗੀ 6 ਕਰੋੜ

ਚੰਡੀਗੜ੍ਹ (ਵਿਜੇ) : ਸ਼ਹਿਰ ਦੀ ਹਵਾ ਨੂੰ ਇਕ ਵਾਰ ਫਿਰ ਹੈਲਥੀ ਬਣਾਉਣ ਲਈ ਹੁਣ 'ਮਨਿਸਟਰੀ ਆਫ ਐਨਵਾਇਰਮੈਂਟ, ਫਾਰੈਸਟ ਐਂਡ ਕਲਾਈਮੇਟ ਚੇਂਜ' ਤੋਂ 6 ਕਰੋੜ ਦੀ ਰਕਮ ਚੰਡੀਗੜ੍ਹ ਪ੍ਰਸ਼ਾਸਨ ਨੂੰ ਮਿਲੇਗੀ। 5 ਜੂਨ ਨੂੰ ਹੋਈ ਮੀਟਿੰਗ 'ਚ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਨੇ 'ਐਕਸ਼ਨ ਪਲਾਨ ਫਾਰ ਕੰਟਰੋਲ ਆਫ ਏਅਰ ਪਾਲਿਊਸ਼ਨ' 'ਤੇ ਚਰਚਾ ਕੀਤੀ। ਇਸ ਦੌਰਾਨ ਜਦੋਂ ਗੱਲ ਆਈ ਕਿ ਐਕਸ਼ਨ ਪਲਾਨ 'ਚ ਜਿਹੜੀਆਂ ਗੱਲਾਂ ਕਹੀਆਂ ਗਈਆਂ ਹਨ, ਉਨ੍ਹਾਂ ਨੂੰ ਕਿਵੇਂ ਲਾਗੂ ਕੀਤਾ ਜਾਵੇ? ਤਾਂ ਇਸ 'ਤੇ ਕੰਟਰੋਲ ਕਮੇਟੀ ਨੇ ਮਨਿਸਟਰੀ ਤੋਂ 7 ਕਰੋੜ ਰੁਪਏ ਦੀ ਫੰਡਿੰਗ ਦੀ ਮੰਗ ਕੀਤੀ।

ਬਕਾਇਦਾ ਦੱਸਿਆ ਗਿਆ ਇਹ 7 ਕਰੋੜ ਰੁਪਏ ਪਲਾਨ ਦੇ ਤਹਿਤ ਕਿਸੇ ਤਰ੍ਹਾਂ ਖਰਚ ਹੋਣਗੇ। ਉੱਥੇ ਹੀ ਕਮੇਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਨਿਸਟਰੀ ਵਲੋਂ ਕਰੀਬ 6 ਕਰੋੜ ਰੁਪਏ ਦੇਣ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਜਲਦੀ ਹੀ ਇਹ ਫੰਡ ਰਿਲੀਜ਼ ਕਰ ਦਿੱਤਾ ਜਾਵੇਗਾ।


author

Babita

Content Editor

Related News