ਘਰ ''ਚ ਦਾਖਲ ਹੋ ਕੇ ਕੀਤੇ ਹਵਾਈ ਫਾਇਰ

Monday, Jan 15, 2018 - 06:44 AM (IST)

ਅੰਮ੍ਰਿਤਸਰ,   (ਅਰੁਣ)-  ਰੰਜਿਸ਼ ਕਾਰਨ ਪਿੰਡ ਚੰਨਣਕੇ ਦੇ ਇਕ ਘਰ ਵਿਚ ਦਾਖਲ ਹੋ ਗੋਲੀਆਂ ਚਲਾ ਕੇ ਦੌੜੇ ਚਾਰ ਹਮਲਾਵਰਾਂ ਖਿਲਾਫ ਕਾਰਵਾਈ ਕਰਦਿਆਂ ਥਾਣਾ ਮਹਿਤਾ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ। ਪਿੰਡ ਵਾਸੀ ਸੁਖਵਿੰਦਰ ਕੌਰ ਦੀ ਸ਼ਿਕਾਇਤ 'ਤੇ ਉਸ ਦੇ ਲੜਕੇ ਵੱਲੋਂ ਜਿਮ ਵਿਚ ਪੰਗੇ ਲੈਣ ਦਾ ਦੋਸ਼ ਲਾਉਂਦਿਆਂ ਘਰ 'ਚ ਦਾਖਲ ਹੋਏ ਮੁਲਾਜ਼ਮ ਅਰਸ਼ਦੀਪ ਸਿੰਘ ਪੁੱਤਰ ਜਸਵੰਤ ਸਿੰਘ, ਜਸਵੰਤ ਸਿੰਘ ਕੁਲਵਿੰਦਰ ਸਿੰਘ ਪੁੱਤਰ ਵੇਦ ਪ੍ਰਕਾਸ਼, ਸਰਬਜੀਤ ਸਿੰਘ ਪੁੱਤਰ ਬਲਕਾਰ ਸਿੰਘ ਅਤੇ ਲਾਡੀ ਪੁੱਤਰ ਗੁਰਦੀਪ ਸਿੰਘ ਵਾਸੀ ਚੰਨਣਕੇ ਵੱਲੋਂ ਗੋਲੀਆਂ ਚਲਾਉਂਦਿਆਂ ਗਾਲੀ ਗਲੋਚ ਕਰਨ ਸਬੰਧੀ ਪੁਲਸ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪਾਮਾਰੀ ਕਰ ਰਹੀ ਹੈ। 
ਚਾਈਨਾ ਡੋਰ ਸਮੇਤ 2 ਗ੍ਰਿਫਤਾਰ -ਸਿਵਲ ਲਾਈਨ ਪੁਲਸ ਵੱਲੋਂ ਵੱਖ-ਵੱਖ ਥਾਈਂ ਛਾਪੇਮਾਰੀ ਕਰਦਿਆਂ ਚਾਈਨਾ ਡੋਰ ਦੇ ਗੱਟੂਆਂ ਸਮੇਤ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਗੁਰਵਿੰਦਪਾਲ ਸਿੰਘ ਵਾਸੀ ਰਮਦਾਸ ਨੂੰ ਚਾਰ ਗੱਟੂ ਚਾਈਨਾ ਡੋਰ ਸਮੇਤ ਅਤੇ ਫੈਜਪੁਰਾ ਚੌਕ ਵਾਸੀ ਪਵਨ ਕੁਮਾਰ ਦੇ ਕਬਜ਼ੇ ਵਿਚੋਂ 40 ਗੱਟੂ ਡੋਰ ਬਰਾਮਦ ਕਰ ਕੇ ਪੁਲਸ ਵੱਲੋਂ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ। 


Related News