ਅਡਾਨੀ ਗਰੁੱਪ ਦੀ ਰੇਲ ਅੱਗੇ ਬੇਖ਼ੌਫ਼ ਖੜ੍ਹਨ ਵਾਲੇ ਸਿੱਖ ਨੌਜਵਾਨ ਦੀ ਚਰਚਾ ਜ਼ੋਰਾਂ ''ਤੇ, ਵੀਡੀਓ ਵਾਇਰਲ

10/28/2020 6:11:36 PM

ਸੰਗਰੂਰ (ਹਨੀ ਕੋਹਲੀ): ਪਿਛਲੇ 28 ਦਿਨਾਂ ਤੋਂ ਕਿਸਾਨ ਜਥੇਬੰਦੀਆਂ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰ ਰਹੀਆਂ ਹੈ। ਪੰਜਾਬ 'ਚ ਰਿਲਾਇੰਸ ਦੇ ਪੈਟਰੋਲ ਪੰਪ, ਮਾਲ, ਟੌਲ ਪਲਾਜ਼ੇ ਅਤੇ ਰੇਲਵੇ ਲਾਈਨਾਂ 'ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਜਿਹੇ 'ਚ ਕਿਸਾਨਾਂ ਨੇ ਫ਼ੈਸਲਾ ਲਿਆ ਹੈ ਕਿ ਜਿਨ੍ਹਾਂ ਰੇਲਾਂ 'ਚ ਕਿਸਾਨੀ 'ਚ ਵਰਤਣ ਵਾਲਾ ਸਾਮਾਨ ਆਉਂਦਾ ਹੈ।

ਇਹ ਵੀ ਪੜ੍ਹੋ:ਪਰਿਵਾਰ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਗਰਗ ਦਾ ਸੁਸਾਇਡ ਨੋਟ ਹੋਇਆ ਵਾਇਰਲ,ਸਾਹਮਣੇ ਆਏ ਹੈਰਾਨੀਜਨਕ ਤੱਥ

ਉਨ੍ਹਾਂ ਸਰਕਾਰੀ ਰੇਲਾਂ ਨੂੰ ਚਲਾਉਣ ਦਿੱਤਾ ਜਾਵੇ। ਇਸ ਫ਼ੈਸਲੇ ਦੇ ਬਾਅਦ ਰੇਲਾਂ ਚੱਲਣ ਵੀ ਲੱਗੀਆਂ ਪਰ ਸੰਗਰੂਰ ਦੇ ਪਿੰਡ ਡਸਕਾ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਕੁੱਝ ਅਜਿਹਾ ਕੀਤਾ ਕਿ ਸੰਗਰੂਰ ਦੇ ਰੇਲਵੇ ਟਰੈਕ ਤੋਂ ਇਕ ਰੇਲ ਨਿਕਲ ਰਹੀ ਸੀ ਤਾਂ ਨੌਜਵਾਨ ਅਮ੍ਰਿਤਪਾਲ ਸਿੰਘ ਨੇ ਉਸ ਰੇਲ ਦੇ ਅੱਗੇ ਖ਼ੜ੍ਹੇ ਹੋ ਕੇ ਉਸ ਰੇਲ ਨੂੰ ਅੱਗੇ ਨਹੀਂ ਜਾਣ ਦਿੱਤਾ। ਦਰਅਸਲ ਅੰਮ੍ਰਿਤਪਾਲ ਦਾ ਕਹਿਣਾ ਸੀ ਕਿ ਇਹ ਰੇਲ ਅਡਾਨੀ ਗਰੁੱਪ ਦੀ ਹੈ ਜਿਸ ਨੂੰ ਅਸੀਂ ਚੱਲਣ ਨਹੀਂ ਦੇਵਾਂਗੇ। ਅੰਮ੍ਰਿਤਪਾਲ ਨੇ ਕਿਹਾ ਕਿ ਮੈਂ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਜੁੜਿਆ ਹੋਇਆ ਹਾਂ ਅਤੇ ਜੋ ਸਾਡੀਆਂ ਜਥੇਬੰਦੀਆਂ ਦੇ ਆਦੇਸ਼ ਹਨ ਅਸੀਂ ਉਸੇ ਤਰ੍ਹਾਂ ਹੀ ਕਰਾਂਗੇ ਅਤੇ ਇਸ ਲਈ ਅਸੀਂ ਅਜਿਹਾ ਹੀ ਕੀਤਾ ਹੈ। ਦੱਸ ਦੇਈਏ ਕਿ ਇਹ ਸਾਰੇ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ ਅਤੇ ਲੋਕ ਅੰਮ੍ਰਿਤਪਾਲ ਦੇ ਇਸ ਕੰਮ ਨੂੰ ਦਲੇਰੀ ਦੱਸ ਰਹੇ ਹਨ ਅਤੇ ਉਸ ਦੇ ਜਜ਼ਬੇ ਨੂੰ ਸਲਾਮ ਕਰ ਰਹੇ ਹਨ।

ਇਹ ਵੀ ਪੜ੍ਹੋ: ਗੈਂਗਸਟਰਾਂ ਨਾਲ ਤਾਰਾਂ ਜੁੜਨ ਕਾਰਨ 'ਮਲੋਟ' ਮੁੜ ਸੁਰਖ਼ੀਆਂ 'ਚ, ਇਹ ਘਟਨਾਵਾਂ ਬਣੀਆਂ ਚਰਚਾ ਦਾ ਵਿਸ਼ਾ

PunjabKesari

ਉੱਥੇ ਜਿਸ ਜਥੇਬੰਦੀ ਨਾਲ ਮਿਲ ਕੇ ਅੰਮ੍ਰਿਤਪਾਲ ਸਿੰਘ ਸੰਗਰੂਰ ਦੇ ਮੁਨਕ ਬਾਰਡਰ 'ਤੇ ਪਿਛਲੇ ਲੰਬੇ ਸਮੇਂ ਤੋਂ ਧਰਨਾ ਦੇ ਰਹੇ ਸਨ ਤਾਂ ਉਸ ਜਥੇਬੰਦੀ ਬਲਾਕ ਮੁਨਕ ਦੇ ਪ੍ਰਧਾਨ ਗੁਰਲਾਲ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਦੇ ਨਾਲ ਵੱਡਾ ਸੰਘਰਸ਼ ਲੜ ਰਹੇ ਹਾਂ ਇੱਥੋਂ ਤੱਕ ਗੱਲ ਰਹੀ ਰੇਲ ਰੋਕਣ ਦੀ ਉਹ ਰੇਲ ਇਸ ਲਈ ਰੋਕੀ ਗਈ ਸੀ ਕਿ ਉਹ ਅਡਾਨੀ ਗਰੁੱਪ ਦੀ ਸੀ। ਰੇਲਾਂ ਚੱਲਣ ਦਾ ਫ਼ੈਸਲਾ ਸਿਰਫ਼ ਸਰਕਾਰੀ ਰੇਲਾਂ ਦਾ ਹੋਇਆ ਸੀ ਪਰ ਜੇਕਰ ਅੱਗੇ ਵੀ ਅਜਿਹਾ ਹੋਇਆ ਤਾਂ ਸਾਡੀਆਂ ਜਥੇਬੰਦੀਆਂ ਕਾਰਪੋਰੇਟ ਘਰਾਣਿਆਂ ਦੀਆਂ ਰੇਲਾਂ ਨੂੰ ਇਸ ਤਰ੍ਹਾਂ ਹੀ ਰੋਕਣਗੇ।

ਇਹ ਵੀ ਪੜ੍ਹੋ: ਫਾਜ਼ਿਲਕਾ: ਅਧਿਆਪਕਾਂ ਦੇ ਕੋਰੋਨਾ ਪਾਜ਼ੇਟਿਵ ਆਉਣ 'ਤੇ ਮਚੀ ਹਫੜਾ ਦਫੜੀ, 2 ਸਕੂਲ ਕੀਤੇ ਗਏ ਬੰਦ

ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਦੁਕਾਨ 'ਚ ਅਚਾਨਕ ਲੱਗੀ ਅੱਗ ਕਾਰਨ ਧੂੰਏ 'ਚ ਦਮ ਘੁਟਣ ਨਾਲ ਨੌਜਵਾਨ ਦੀ ਮੌਤ


Shyna

Content Editor

Related News