ਪ੍ਰਧਾਨ ਮੰਤਰੀ ਨੇ ਗੁਰਪੁਰਬ ’ਤੇ ਖੇਤੀ ਕਾਨੂੰਨ ਵਾਪਸ ਲੈ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ : ਬਾਊ ਰਾਮ
Saturday, Nov 20, 2021 - 11:48 AM (IST)
ਅਜਨਾਲਾ (ਫਰਿਆਦ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਇਤਿਹਾਸਿਕ ਦਿਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਝ ਕਿਸਾਨ ਸੰਗਠਨਾਂ ਵੱਲੋਂ ਇਤਰਾਜ਼ ਜਤਾਏ ਜਾਣ ’ਤੇ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਸੂਬਾਈ ਆਗੂ ਅਤੇ ਪੰਜਾਬ ਇਨਫੋਟੈਕ ਦੇ ਸਾਬਕਾ ਮੀਤ ਚੇਅਰਮੈਨ ਬਾਊ ਰਾਮ ਸ਼ਰਨ ਪ੍ਰਾਸ਼ਰ ਨੇ ਕੀਤਾ। ਇਸ ਮੌਕੇ ਜਿੱਥੇ ਉਨ੍ਹਾਂ ਗੁਰਪੁਰਬ ਦੀ ਵਧਾਈ ਦਿੱਤੀ, ਉਥੇ ਹੀ ਪ੍ਰਧਾਨ ਮੰਤਰੀ ਦੇ ਐਲਾਨ ’ਤੇ ਖੁਸ਼ੀ ਜ਼ਾਹਰ ਕਰਦਿਆਂ ਲੱਡੂ ਵੀ ਵੰਡੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਕਤ ਕਾਨੂੰਨਾਂ ’ਤੇ ਖੁਦ ਮੋਹਰ ਲਾਉਣ ਵਾਲੀਆਂ ਰਾਜਨੀਤਿਕ ਪਾਰਟੀਆਂ ਜੋ ਇਸ ਮੁੱਦੇ ’ਤੇ ਕੋਝੀ ਰਾਜਨੀਤੀ ਕਰ ਰਹੀਆਂ ਸਨ ਦੇ ਮੂੰਹ ਸਦਾ ਲਈ ਬੰਦ ਕਰ ਦਿੱਤੇ ਹਨ ।
ਇਸ ਮੌਕੇ ਭਾਜਪਾ ਕਿਸਾਨ ਮੋਰਚੇ ਸੂਬਾ ਮੀਤ ਪ੍ਰਧਾਨ ਬਲਜਿੰਦਰ ਸਿੰਘ ਨੇਪਾਲ, ਅਸ਼ੋਕ ਕੁਮਾਰ ਗਾਂਧੀ, ਸਾਬਕਾ ਮੰਡਲ ਪ੍ਰਧਾਨ ਰਮੇਸ਼ ਕੁਮਾਰ ਜੈ ਦੁਰਗੇ, ਸਾਬਕਾ ਮੰਡਲ ਪ੍ਰਧਾਨ ਗੁਰੂ ਕਾ ਬਾਗ ਅਰਵਿੰਦਰ ਸਿੰਘ, ਯੁਵਾ ਮੋਰਚੇ ਦੇ ਸੂਬਾ ਕਾਰਜਕਰਨੀ ਮੈਂਬਰ ਬੱਬੂ ਜਸਰਾਊਰ, ਤ੍ਰਿਲੋਚਨ ਕੁਮਾਰ , ਅਜੀਤ ਸਿੰਘ ਘੁੱਕੇਵਾਲੀ, ਬਲਵਿੰਦਰ ਸਿੰਘ ਮਟੀਆ, ਮੋਰ ਸਿੰਘ ਖਾਨਵਾਲ, ਰਤਨ ਸਿੰਘ ਡੱਲਾ ਰਾਜਪੂਤਾਂ, ਬਗੀਚਾ ਸਿੰਘ ਹਰੜ ਕਲਾਂ, ਬਲਕਾਰ ਸਿੰਘ ਮਟੀਆ, ਚੰਦ ਮਸੀਹ, ਬਿੱਟੂ ਸਿੰਘ ਭੱਗੂਪੁਰਬੇਟ, ਸੁਰਜੀਤ ਸਿੰਘ ਤਲਵੰਡੀ, ਵਜ਼ੀਰ ਸਿੰਘ ਡੱਲਾ ਆਦਿ ਹਾਜ਼ਰ ਸਨ।