ਅਫਗਾਨਿਸਤਾਨ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

Monday, Dec 30, 2019 - 10:10 AM (IST)

ਅਫਗਾਨਿਸਤਾਨ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ

ਖਰੜ ( ਰਣਬੀਰ ) : ਲੁਧਿਆਨਾ ਰੋਡ ’ਤੇ ਪਿੰਡ ਮਾਮੂਪੁਰ ਨੇੜੇ ਸੜਕ ਹਾਦਸ ਵਾਪਰਨ ਦੀ ਸੂਚਨਾ ਮਿਲੀ ਹੈ, ਜਿਸ ’ਚ ਇਕ ਨੌਜਵਾਨ ਦੀ ਮੌਤ ਹੋ ਗਈ। ਹਾਸਦੇ ’ਚ ਜ਼ਖਮੀ ਹੋਏ 2 ਹੋਰ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ  ਗਿਆ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਨਾ ਘੜੁਆਂ ਪੁਲਸ ਨੂੰ ਅਫਗਾਨਿਸਤਾਨ (ਕਾਬੁਲ) ਨਿਵਾਸੀ ਜਾਵਦ ਅਹਿਮਦ ਨੇ ਦੱਸਿਆ ਕਿ ਉਹ ਗਾਰਡਨ ਕਲੋਨੀ ਖਰੜ ’ਚ ਮਾਸੀ ਦੇ ਪੁੱਤਰ ਸਾਜਿਦ ਅਬਦੁਲ ਬਿਸ਼ਟ ( 24 ) ਨਾਲ ਰਹਿ ਰਿਹਾ ਸੀ।

ਉਹ ਐੱਮ. ਬੀ. ਏ. ਫਸਰਟ ਯੀਅਰ ਦੀ ਪੜ੍ਹਾਈ ਚੰਡੀਗੜ੍ਹ ਯੂਨੀਵਰਸਿਟੀ ਤੋਂ ਕਰ ਰਹੇ ਸਨ। 26 ਨਵੰਬਰ ਦੀ ਸਵੇਰੇ ਉਹ ਦੋਵੇਂ ਸਕੂਟੀ ’ਤੇ ਸਵਾਰ ਹੋ ਕੇ ਖਰੜ ਤੋਂ ਯੂਨੀਵਰਸਿਟੀ ਵੱਲ ਜਾ ਰਹੇ ਸਨ। ਮਾਮੂਪੁਰ ਨਜ਼ਦੀਕ ਰਾਂਗ ਸਾਇਡ ਵਲੋਂ ਆ ਰਹੀ ਇਕ ਤੇਜ ਰਫਤਾਰ ਬਾਇਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਸਾਜਿਦ ਦੀ ਹਾਲਤ ਨਾਜੁਕ ਹੋਣ ਕਰਕੇ ਉਸ ਨੂੰ ਪੀ . ਜੀ . ਆਈ . ਰੈਫਰ ਕਰ ਦਿੱਤਾ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ।


author

rajwinder kaur

Content Editor

Related News