ਚੰਡੀਗੜ੍ਹ ਤੋਂ ਵੱਡੀ ਖ਼ਬਰ : UT ਪ੍ਰਸ਼ਾਸਕ ਦੇ ਸਲਾਹਕਾਰ ''ਮਨੋਜ ਪਰਿਦਾ'' ਦਾ ਤਬਾਦਲਾ, ਮਿਲਿਆ ਇਹ ਨਵਾਂ ਰੈਂਕ

Friday, Jun 18, 2021 - 09:54 AM (IST)

ਚੰਡੀਗੜ੍ਹ (ਰਾਜਿੰਦਰ ਸ਼ਰਮਾ) : ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦਾ ਕਾਰਜਕਾਲ 22 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਹਾਲਾਂਕਿ ਇਸਦੇ ਲਈ ਅਜੇ ਪ੍ਰਕਿਰਿਆ ਸ਼ੁਰੂ ਨਹੀਂ ਹੋਈ ਹੈ। ਇਸ ਵਿਚ ਉਨ੍ਹਾਂ ਦੇ ਸਲਾਹਕਾਰ ਮਨੋਜ ਪਰਿਦਾ ਦਾ ਵੀਰਵਾਰ ਨੂੰ ਤਬਾਦਲਾ ਹੋ ਗਿਆ। ਉਨ੍ਹਾਂ ਨੂੰ ਕੇਂਦਰ ਸਰਕਾਰ ਵਿਚ ਸਕੱਤਰ ਦਾ ਰੈਂਕ ਦਿੱਤਾ ਗਿਆ ਹੈ। ਭਾਰਤ ਸਰਕਾਰ ਦੀ ਕੈਬਨਿਟ ਅਪੁਆਇੰਟਮੈਂਟ ਕਮੇਟੀ ਨੇ ਸਾਲ 1986 ਬੈਚ ਦੇ ਆਈ. ਏ. ਐੱਸ. ਮਨੋਜ ਕੁਮਾਰ ਪਰਿਦਾ ਨੂੰ ਰਾਸ਼ਟਰੀ ਅਥਾਰਟੀ ਰਾਸਾਇਣਿਕ ਹਥਿਆਰ ਸਮਝੌਤੇ ਦਾ ਚੇਅਰਮੈਨ ਨਿਯੁਕਤ ਕੀਤਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਅਤੁਲ ਨੰਦਾ ਦੀ ਪਤਨੀ ਦਾ ਏ. ਡੀ. ਜੀ. ਅਹੁਦੇ ਤੋਂ ਅਸਤੀਫ਼ਾ, ਸਰਕਾਰ ਨੇ ਕੀਤਾ ਮਨਜ਼ੂਰ

ਹਾਲਾਂਕਿ ਕੁੱਝ ਦਿਨ ਪਰਿਦਾ ਚੰਡੀਗੜ੍ਹ ਵਿੱਚ ਆਪਣੀਆਂ ਸੇਵਾਵਾਂ ਦੇਣਗੇ। ਜਿਵੇਂ ਹੀ ਕੇਂਦਰ ਸਰਕਾਰ ਦੇ ਟ੍ਰੇਨਿੰਗ ਵਿਭਾਗ ਵੱਲੋਂ ਨਿਰਦੇਸ਼ ਜਾਰੀ ਕੀਤੇ ਜਾਣਗੇ, ਉਹ ਰਾਸ਼ਟਰੀ ਅਥਾਰਟੀ ਰਾਸਾਇਣਿਕ ਹਥਿਆਰ ਸਮਝੌਤੇ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲੈਣਗੇ। ਨਿਯੁਕਤੀ ਦੇ ਬਾਅਦ ਮਨੋਜ ਪਰਿਦਾ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵਿਚ ਸਕੱਤਰ ਦਾ ਰੈਂਕ ਹਾਸਲ ਕਰ ਕੇ ਖੁਸ਼ ਹਨ। ਚੰਡੀਗੜ੍ਹ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਦਾ ਕਾਰਜਕਾਲ ਤਿੰਨ ਸਾਲ ਦਾ ਹੁੰਦਾ ਹੈ ਪਰ ਪਰਿਦਾ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਤਬਾਦਲਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਐਨਕਾਊਂਟਰ 'ਚ ਮਾਰੇ 'ਜੈਪਾਲ' ਦਾ ਨਹੀਂ ਹੋਵੇਗਾ ਮੁੜ 'ਪੋਸਟਮਾਰਟਮ', ਖਾਰਿਜ ਹੋਈ ਪਰਿਵਾਰ ਦੀ ਪਟੀਸ਼ਨ

ਮਨੋਜ ਪਰਿਦਾ 26 ਦਸੰਬਰ, 2018 ਨੂੰ ਚੰਡੀਗੜ੍ਹ ਆਏ ਸਨ ਅਤੇ ਪ੍ਰਸ਼ਾਸਕ ਦੇ ਸਲਾਹਕਾਰ ਨਿਯੁਕਤ ਕੀਤੇ ਗਏ ਸਨ। ਉਨ੍ਹਾਂ ਦਾ ਕਾਰਜਕਾਲ 26 ਦਸੰਬਰ 2021 ਨੂੰ ਖ਼ਤਮ ਹੋਣਾ ਸੀ ਅਤੇ ਫਰਵਰੀ 2022 ਵਿਚ ਉਨ੍ਹਾਂ ਨੇ ਸੇਵਾਮੁਕਤ ਹੋਣਾ ਸੀ। ਚੰਡੀਗੜ੍ਹ ਦੇ ਡੀ. ਜੀ. ਪੀ. ਸੰਜੈ ਬੈਨੀਵਾਲ ਦਾ ਕਾਰਜਕਾਲ ਜੂਨ ਮਹੀਨੇ ਵਿੱਚ ਖ਼ਤਮ ਹੋ ਜਾਵੇਗਾ ਅਤੇ ਡੀ . ਸੀ . ਮਨਦੀਪ ਸਿੰਘ ਬਰਾੜ ਦਾ ਕਾਰਜਕਾਲ ਅਕਤੂਬਰ ਵਿਚ ਖ਼ਤਮ ਹੋ ਰਿਹਾ ਹੈ। ਗ੍ਰਹਿ ਸਕੱਤਰ ਅਰੁਣ ਕੁਮਾਰ ਗੁਪਤਾ ਅਤੇ ਨਗਰ ਨਿਗਮ ਦੇ ਕਮਿਸ਼ਨਰ ਕੇ. ਕੇ. ਯਾਦਵ ਦਾ ਕਾਰਜਕਾਲ ਵੀ ਮਈ ਵਿਚ ਖ਼ਤਮ ਹੋ ਗਿਆ ਸੀ ਪਰ ਪ੍ਰਸ਼ਾਸਨ ਦੀ ਅਪੀਲ ’ਤੇ ਕੇਂਦਰ ਸਰਕਾਰ ਨੇ ਇਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਤਿੰਨ-ਤਿੰਨ ਮਹੀਨੇ ਦਾ ਸੇਵਾ ਵਿਸਥਾਰ ਦਿੱਤਾ ਹੈ।

ਇਹ ਵੀ ਪੜ੍ਹੋ : ਘਰੇਲੂ ਗੈਸ ਖ਼ਪਤਕਾਰਾਂ ਲਈ ਵੱਡੀ ਰਾਹਤ, ਹੁਣ ਇਹ ਕੰਮ ਨਹੀਂ ਕਰ ਸਕਣਗੇ ਡਲਿਵਰੀਮੈਨ
ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਵਿਚ ਜਾਣ ਦੀ ਕਰ ਰਹੇ ਸਨ ਕੋਸ਼ਿਸ਼
ਦੱਸ ਦੇਈਏ ਕਿ ਮਨੋਜ ਪਰਿਦਾ ਓਡਿਸ਼ਾ ਨਾਲ ਸਬੰਧ ਰੱਖਦੇ ਹਨ ਅਤੇ ਉਹ ਏ. ਜੀ. ਐੱਮ. ਯੂ. ਟੀ. ਕੈਡਰ ਦੇ 1986 ਬੈਚ ਦੇ ਆਈ. ਏ. ਐੱਸ . ਅਧਿਕਾਰੀ ਹਨ। ਪਰਿਦਾ ਨੇ ਆਪਣੀ ਪ੍ਰਬੰਧਕੀ ਸੇਵਾ ਵਿੱਚ ਕਈ ਵੱਡੇ ਅਤੇ ਮਹੱਤਵਪੂਰਣ ਅਹੁਦਿਆਂ ’ਤੇ ਸੇਵਾਵਾਂ ਦਿੱਤੀਆਂ ਹਨ। ਉਹ 1985 ਬੈਚ ਦੇ ਆਈ. ਏ. ਐੱਸ. ਅਧਿਕਾਰੀ ਪਰਿਮਲ ਰਾਏ ਦੇ ਜਾਣ ਦੇ ਬਾਅਦ ਚੰਡੀਗੜ੍ਹ ਵਿੱਚ ਆਏ ਸਨ ਅਤੇ ਪ੍ਰਸ਼ਾਸਕ ਦੇ ਸਲਾਹਕਾਰ ਨਿਯੁਕਤ ਹੋਏ ਸਨ। ਮਨੋਜ ਪਰਿਦਾ ਪਿਛਲੇ ਕਈ ਮਹੀਨਿਆਂ ਤੋਂ ਕੇਂਦਰ ਸਰਕਾਰ ਵਿਚ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਇਸਦੇ ਲਈ ਉਹ ਬੀਤੇ ਦਿਨੀਂ ਦਿੱਲੀ ਵੀ ਗਏ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News