ਚੰਡੀਗੜ੍ਹ ਪੁਲਸ ਦਾ ਕਾਰਨਾਮਾ : ਲਾਵਾਰਿਸ ਲਾਸ਼ ਦੇ ਸਸਕਾਰ ਤੋਂ ਬਾਅਦ ਦਿੱਤੇ ਮ੍ਰਿਤਕ ਦੀ ਪਛਾਣ ਲਈ ਇਸ਼ਤਿਹਾਰ

Wednesday, Jun 23, 2021 - 03:43 PM (IST)

ਚੰਡੀਗੜ੍ਹ ਪੁਲਸ ਦਾ ਕਾਰਨਾਮਾ : ਲਾਵਾਰਿਸ ਲਾਸ਼ ਦੇ ਸਸਕਾਰ ਤੋਂ ਬਾਅਦ ਦਿੱਤੇ ਮ੍ਰਿਤਕ ਦੀ ਪਛਾਣ ਲਈ ਇਸ਼ਤਿਹਾਰ

ਚੰਡੀਗੜ੍ਹ (ਹਾਂਡਾ) : ਲਾਪ੍ਰਵਾਹੀਆਂ ਕਾਰਨ ਸੁਰੱਖੀਆਂ ਵਿਚ ਰਹਿਣ ਵਾਲੀ ਚੰਡੀਗੜ੍ਹ ਪੁਲਸ ਨੇ ਇਕ ਹੋਰ ਕਾਰਨਾਮਾ ਕੀਤਾ ਹੈ, ਜਿਸ ਨੂੰ ਲੁਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲਸ ਨੇ ਜੀ. ਐੱਮ. ਸੀ. ਐੱਚ.-32 ਦੀ ਮੌਰਚਰੀ ਵਿਚ 15 ਮਈ ਤੋਂ ਰੱਖੀ ਇਕ ਲਾਵਾਰਿਸ ਲਾਸ਼ ਸਬੰਧੀ ਪਿੰਜੌਰ ਦੀ ਇਕ ਸੰਸਥਾ ਨੂੰ ਸੂਚਿਤ ਕਰ ਕੇ 3 ਜੂਨ ਨੂੰ ਉਸਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਪਰ mਸਕਾਰ ਤੋਂ ਪਹਿਲਾਂ ਕਾਨੂੰਨਨ ਉਸ ਲਾਵਾਰਿਸ ਲਾਸ਼ ਦੀ ਸ਼ਨਾਖਤ ਲਈ ਅਖ਼ਬਾਰਾਂ ਵਿਚ ਤਸਵੀਰ ਸਮੇਤ ਇਸ਼ਤਿਹਾਰ ਨਹੀਂ ਦਿੱਤਾ। ਅੰਤਿਮ ਸੰਸਕਾਰ ਕਰਵਾਉਣ ਤੋਂ ਬਾਅਦ ਜਦੋਂ ਪੁਲਸ ਨੂੰ ਗਲਤੀ ਦਾ ਅਹਿਸਾਸ ਹੋਇਆ ਤਾਂ 8 ਜੂਨ ਨੂੰ ਲਾਸ਼ ਦਾ ਤਸਵੀਰ ਸਮੇਤ ਅਖ਼ਬਾਰਾਂ ਵਿਚ ਇਸ਼ਤਿਹਾਰ ਛਪਵਾ ਦਿੱਤਾ ਕਿ ਜੇਕਰ ਕੋਈ ਇਸ ਵਿਅਕਤੀ ਸਬੰਧੀ ਜਾਣਕਾਰੀ ਰੱਖਦਾ ਹੋਵੇ ਤਾਂ ਪੁਲਸ ਕੰਟਰੋਲ ਰੂਮ, ਬੁੜੈਲ ਪੁਲਸ ਚੌਕੀ ਜਾਂ ਥਾਣਾ ਸੈਕਟਰ-34 ਨੂੰ ਦਿੱਤੇ ਗਏ ਫ਼ੋਨ ਨੰਬਰਾਂ ’ਤੇ ਸੂਚਿਤ ਕਰੇ।

ਇਹ ਵੀ ਪੜ੍ਹੋ : ਚੱਕਰਵਾਤ ’ਚ ਕਾਂਗਰਸ-ਭਾਜਪਾ, ਅੰਦਰੂਨੀ ਵਿਵਾਦਾਂ ਕਾਰਨ ਕਈ ਸੂਬਿਆਂ 'ਚ ਮਚਿਆ ਤਹਿਲਕਾ 

ਕਈ ਦਿਨ ਮੋਰਚਰੀ ’ਚ ਪਈ ਰਹੀ ਲਾਸ਼
ਪੁਲਸ ਦੀ ਉਕਤ ਕਾਰਵਾਈ ’ਤੇ ਸਵਾਲ ਇਹ ਉੱਠ ਰਿਹਾ ਹੈ ਕਿ ਜੇਕਰ ਇਸ਼ਤਿਹਾਰ ਵੇਖ ਕੇ ਲਾਸ਼ ਦੀ ਸ਼ਨਾਖ਼ਤ ਹੋ ਜਾਂਦੀ ਅਤੇ ਕੋਈ ਲਾਸ਼ ਨੂੰ ਲੈਣ ਆ ਜਾਂਦਾ ਤਾਂ ਪੁਲਸ ਲਾਸ਼ ਕਿੱਥੋਂ ਲਿਆਉਂਦੀ ਕਿਉਂਕਿ ਇਸ਼ਤਿਹਾਰ ਦੇਣ ਤੋਂ ਪਹਿਲਾਂ ਹੀ ਉਸ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ ਸੀ। ਲਾਪ੍ਰਵਾਹੀ ਇੱਥੇ ਹੀ ਨਹੀਂ ਹੋਈ ਸਗੋਂ ਲਾਸ਼ ਨੂੰ ਚੰਡੀਗੜ੍ਹ ਤੋਂ ਬਾਹਰਲੀ ਸੰਸਥਾ ਨੂੰ ਅੰਤਿਮ ਸੰਸਕਾਰ ਲਈ ਦੇ ਕੇ ਵੀ ਕਾਨੂੰਨ ਦੀ ਉਲੰਘਣਾ ਕੀਤੀ ਗਈ ਕਿਉਂਕਿ ਲਾਵਾਰਿਸ ਲਾਸ਼ ਦਾ ਨਗਰ ਨਿਗਮ ਦੇ ਅਧਿਕਾਰ ਖੇਤਰ ਤੋਂ ਬਾਹਰ ਅੰਤਿਮ ਸੰਸਕਾਰ ਨਹੀਂ ਕੀਤਾ ਜਾ ਸਕਦਾ। ਚੰਡੀਗੜ੍ਹ ਪੁਲਸ ਦਾ ਆਪਣਾ ਹੀ ਹੁਕਮ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਕਿਸੇ ਵੀ ਲਾਵਾਰਿਸ ਲਾਸ਼ ਨੂੰ ਇਕ ਹਫ਼ਤੇ ਤੋਂ ਜ਼ਿਆਦਾ ਮੌਰਚਰੀ ਵਿਚ ਨਹੀਂ ਰੱਖਿਆ ਜਾਵੇਗਾ। ਉਸ ਦਾ ਅੰਤਿਮ ਸੰਸਕਾਰ ਪੁਲਸ ਕਰਵਾਏਗੀ ਪਰ ਇਸ ਮਾਮਲੇ ਵਿਚ ਲਾਸ਼ ਨੂੰ 15 ਮਈ ਤੋਂ 3 ਜੂਨ ਭਾਵ 19 ਦਿਨ ਮੌਰਚਰੀ ਵਿਚ ਹੀ ਰਹਿਣ ਦਿੱਤਾ ਗਿਆ। ਜੇਕਰ ਪੁਲਸ ਵੱਲੋਂ ਦਿੱਤੇ ਇਸ਼ਤਿਹਾਰ ਦੇ ਹਿਸਾਬ ਨਾਲ ਚੱਲੀਏ ਤਾਂ 8 ਜੂਨ ਤਕ ਲਾਸ਼ ਨੂੰ ਮੌਰਚਰੀ ਵਿਚ ਰੱਖਿਆਂ 24 ਦਿਨ ਹੋ ਚੁੱਕੇ ਸਨ।

ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਦੇ ‘ਆਪ’ ’ਚ ਸ਼ਾਮਲ ਹੋਣ ’ਤੇ ਅਕਾਲੀ ਦਲ ਲੋਹਾ-ਲਾਖਾ, ਕੀਤੀ ਨਾਰਕੋ ਟੈਸਟ ਦੀ ਮੰਗ    

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News