ਨਸ਼ੀਲੇ ਪਦਾਰਥਾਂ ਨਾਲ ਹੋਣ ਵਾਲੀਆਂ ਬਿਮਾਰੀਆ ਅਤੇ ਬਚਾਓ ਸਬੰਧੀ ਕੋਟਪਾ ਐਕਟ 2003 ਅਧੀਨ ਕੀਤੀਆਂ ਗਤੀਵਿਧੀਆ

Friday, Nov 24, 2017 - 05:01 PM (IST)

ਨਸ਼ੀਲੇ ਪਦਾਰਥਾਂ ਨਾਲ ਹੋਣ ਵਾਲੀਆਂ ਬਿਮਾਰੀਆ ਅਤੇ ਬਚਾਓ ਸਬੰਧੀ ਕੋਟਪਾ ਐਕਟ 2003 ਅਧੀਨ ਕੀਤੀਆਂ ਗਤੀਵਿਧੀਆ


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸਿਵਲ ਸਰਜਨ ਡਾ ਸੁਖਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੋਟਪਾ ਐਕਟ 2003 ਬਾਰੇ ਜਾਗਰੂਕ ਕਰਦਿਆ ਬੀੜੀ, ਸਿਗਰਟ, ਜਰਦਾ, ਚੈਨੀ, ਖੈਨੀ ਅਤੇ ਤੰਬਾਕੂ ਵਰਗੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਹੋਣ ਵਾਲੀਆ ਬਿਮਾਰੀਆ ਅਤੇ ਬਚਾਓ ਸਬੰਧੀ ਕੰਵਲਪ੍ਰੀਤ ਸਿੰਘ ਜ਼ਿਲਾ ਨੋਡਲ ਅਫ਼ਸਰ ਕੋਟਪਾ ਯੋਗ ਅਗਵਾਈ ਹੇਠ ਜ਼ਿਲਾ ਤੰਬਾਕੂ ਕੰਟਰੋਲ ਸੈਲ ਦੀ ਟੀਮ ਵਲੋਂ ਕੋਟਪਾ ਐਕਟ 2003 ਅਧੀਨ ਵੱਖ-ਵੱਖ ਗਤੀਵਿਧੀਆ ਕੀਤੀਆ ਗਈਆ। ਜਿਸ ਦੌਰਾਨ ਜ਼ਿਲਾ ਹੈਲਥ ਇੰਸਪੈਕਟਰ ਭਗਵਾਨ ਦਾਸ, ਲਾਲ ਚੰਦ, ਐਨ ਜੀ ਓ ਜਸਪ੍ਰੀਤ ਡਾਬੜਾ, ਰਾਜ ਕੁਮਾਰ ਤੇ ਪੁਲਸ ਪਾਰਟੀ ਵੱਲੋ ਵੱਖ-ਵੱਖ ਸਥਾਨਾਂ, ਦੁਕਾਨਾਂ ਤੋਂ ਅਸਿੱਧੇ ਤਰੀਕੇ ਨਾਲ ਤੰਬਾਕੂ ਪਦਾਰਥਾ ਦੀ ਮਸ਼ਹੂਰੀ ਕਰ ਰਹੇ ਪੀਲੇ ਰੰਗ ਦੀ ਬੋਰਡ ਉਤਰਾਏ ਗਏ। ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਜੁਰਮਾਨਾ ਕੀਤਾ ਗਿਆ ਅਤੇ ਬਿਮਾਰੀਆਂ ਤੋਂ ਬਚਣ ਬਾਰੇ ਜਾਗਰੂਕ ਕੀਤਾ। ਜ਼ਿਲਾ ਮਾਸ ਮੀਡੀਆਂ ਅਫ਼ਸਰ ਗੁਰਤੇਜ ਸਿੰਘ, ਵਿਨੋਦ ਕੁਮਾਰ ਨੇ ਦੱਸਿਆ ਕਿ ਤੰਬਾਕੂ ਯੁਕਤ ਪਦਾਰਥਾਂ ਦੇ ਸੇਵਣ ਕਰਨ ਨਾਲ ਸਾਹ, ਦਮਾ, ਦਿਮਾਗੀ ਤੇ ਦਿਲ ਦੇ ਰੋਗ, ਹਰ ਤਰਾਂ ਦਾ ਕੈਸਰ, ਬਾਂਝਪਣ ਆਦਿ ਵਰਗੀਆ ਬਿਮਾਰੀਆਂ ਲਗਦੀਆਂ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਦਾ ਨਸ਼ਾ ਛਡਾਉਣ ਲਈ ਸਾਰੇ ਸਰਕਾਰੀ ਹਸਪਤਾਲਾ ਵਿਚ ਸੰਪਰਕ ਕੀਤਾ ਜਾ ਸਕਦਾ ਹੈ।
ਉਨਾਂ ਦੱਸਿਆ ਕਿ ਸੈਕਸ਼ਨ 6 ਅਧੀਨ ਵਿਦਿਅਕ ਅਦਾਰੇ, ਟਿਊਸ਼ਨ ਸੈਂਟਰਾਂ, ਕਾਲਜ, ਸਕੂਲ, ਯੂਨੀਵਰਸਿਟੀ ਆਦਿ ਦੀ ਦੀਵਾਰਾ ਤੋ 100 ਗਜ਼ ਦੇ ਘੇਰੇ ਅੰਦਰ ਤੰਬਾਕੂ ਤੇ ਤੰਬਾਕੂ ਯੁਕਤ ਪਦਾਰਥਾਂ ਨੂੰ ਵੇਚਣਾ ਅਪਰਾਧ ਅਤੇ ਮਨਾਹੀ ਹੈ ਅਤੇ ਉਸ ਦੀ ਉਲੰਘਣਾ ਕਰਨ ਵਾਲੇ ਨੂੰ ਜੁਰਮਾਨਾ ਕੀਤਾ ਜਾ ਸਕਦਾ ਹੈ। ਇਸ ਮੌਕੇ ਮਲਕੀਤ ਸਿੰਘ, ਪ੍ਰਮਜੀਤ ਸਿੰਘ ਮੱਕੜ ਆਦਿ ਹਾਜ਼ਰ ਸਨ।


Related News