ਹਜ਼ਾਰਾਂ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਹੋ ਰਿਹੈ ਖਿਲਵਾੜ! ਹੁਣ ਪੰਜਾਬ ਪੁਲਸ ਨੇ ਕੀਤੀ ਸਖ਼ਤੀ

Saturday, Aug 10, 2024 - 04:19 PM (IST)

ਲੁਧਿਆਣਾ (ਸੰਨੀ)- ਲੁਧਿਆਣਾ ’ਚ ਸਕੂਲ ਵੈਨਾਂ ਚਲਾ ਰਹੇ ਜ਼ਿਆਦਾਤਰ ਚਾਲਕ ਨਾ ਤਾਂ ਵਰਦੀ ਪਹਿਨਦੇ ਹਨ ਅਤੇ ਨਾ ਹੀ ਸੀਟ ਬੈਲਟ ਦੀ ਵਰਤੋਂ ਕਰ ਰਹੇ ਹਨ। ਇਸ ਦੇ ਨਾਲ ਹੀ ਕਈ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਐਕਸਪਾਇਰ ਹੋ ਚੁੱਕੇ ਹਨ ਅਤੇ ਸਪੀਡ ਗਵਰਨਰ ਵੀ ਵੈਨ ’ਚੋਂ ਗਾਇਬ ਹਨ। ਇਹ ਖੁਲਾਸਾ ਟ੍ਰੈਫਿਕ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਹੋਇਆ ਹੈ।

ਜਗਰਾਓਂ ਵਿਚ ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਸਕੂਲ ਵੈਨ ’ਚ ਸਵਾਰ ਇਕ 7 ਸਾਲਾ ਵਿਦਿਆਰਥੀ ਦੀ ਦਰਦਨਾਕ ਮੌਤ ਤੋਂ ਬਾਅਦ ਲੁਧਿਆਣਾ ਦੀ ਟ੍ਰੈਫਿਕ ਪੁਲਸ ਵੀ ਹਰਕਤ ਵਿਚ ਆ ਗਈ ਹੈ। ਸ਼ੁੱਕਰਵਾਰ ਨੂੰ ਟ੍ਰੈਫਿਕ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰ ਕੇ ਨਿਯਮਾਂ ਦੇ ਉਲਟ ਚੱਲ ਰਹੀਆਂ ਅਜਿਹੀਆਂ 43 ਸਕੂਲ ਵੈਨਾਂ ਦੇ ਚਲਾਨ ਕੀਤੇ ਹਨ, ਜਦੋਂਕਿ ਸਕੂਲੀ ਬੱਚਿਆਂ ਦੀ ਟ੍ਰਾਂਸਪੋਰਟੇਸ਼ਨ ਕਰਨ ਵਾਲੇ ਇਕ ਆਟੋ ਨੂੰ ਕਾਗਜ਼ ਨਾ ਹੋਣ ਕਾਰਨ ਜ਼ਬਤ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ 4 ਮੁਲਾਜ਼ਮਾਂ 'ਤੇ ਐਕਸ਼ਨ! 3 ਨੂੰ ਕੀਤਾ ਮੁਅੱਤਲ, 1 ਲਾਈਨ ਹਾਜ਼ਰ; ਪੜ੍ਹੋ ਕੀ ਹੈ ਪੂਰਾ ਮਾਮਲਾ

ਟ੍ਰੈਫਿਕ ਪੁਲਸ ਵੱਲੋਂ ਇਸ ਮੁਹਿੰਮ ਦੀ ਕਮਾਨ ਸਾਰੇ ਜ਼ੋਨ ਇੰਚਾਰਜਾਂ ਨੂੰ ਦਿੱਤੀ ਗਈ ਸੀ, ਜਿਨ੍ਹਾਂ ਨੇ ਸਭ ਤੋਂ ਵੱਧ ਸਕੂਲ ਵੈਨਾਂ ਦੇ ਡਰਾਈਵਰਾਂ ਦੇ ਬਿਨਾਂ ਵਰਦੀ ਕਾਰਨ 16 ਚਲਾਨ ਕੀਤੇ ਹਨ। ਇਸ ਤੋਂ ਬਾਅਦ ਬਿਨਾਂ ਨੰਬਰ ਅਤੇ ਸੀਟ ਬੈਲਟ ਦੇ ਚਲਾਨ ਦਾ ਆਉਂਦਾ ਹੈ, ਜਿਨ੍ਹਾਂ ਦੀ ਗਿਣਤੀ 7 ਰਹੀ। ਇਸ ਦੇ ਨਾਲ ਹੀ ਬਿਨਾਂ ਫਿਟਨੈੱਸ ਸਰਟੀਫਿਕੇਟ ਦੇ 2 ਚਲਾਨ ਅਤੇ ਬਿਨਾਂ ਹੈਲਪਰ ਦੇ 3 ਚਲਾਨ ਕੀਤੇ ਹਨ। ਓਵਰਲੋਡ ਸਕੂਨ ਵੈਨਾਂ ਦੇ 4 ਅਤੇ 2 ਚਲਾਨ ਓਵਰਲੋਡ ਆਟੋ ਦੇ ਵੀ ਕੀਤੇ ਗਏ ਹਨ।

ਇਸ ਜੁਰਮ ’ਚ ਕੀਤੇ ਗਏ ਹਨ ਚਲਾਨ

ਬਿਨਾਂ ਵਰਦੀ : 16

ਬਿਨਾਂ ਸੀਟ ਬੈਲਟ : 7

ਬਿਨਾਂ ਹੈਲਪਰ : 3

ਬਿਨਾਂ ਸਕੂਲ ਨਾਂ : 2

ਬਿਨਾਂ ਫਿਟਨੈੱਸ : 2

ਬਿਨਾਂ ਸਪੀਡ ਗਵਰਨਰ : 1

ਰਾਂਗ ਸਾਈਡ : 1

ਰਾਂਗ ਪਾਰਕਿੰਗ : 1

ਬਿਨਾਂ ਰਿਫਲੈਕਟਰ : 1

ਬਿਨਾਂ ਐੱਚ. ਐੱਸ. ਆਰ. ਪੀ. : 1

ਬਿਨਾਂ ਰੂਟ ਬੋਰਡ : 1

ਓਵਰਲੋਡ : 6

ਜ਼ਬਤ ਆਟੋ :1

ਇਹ ਖ਼ਬਰ ਵੀ ਪੜ੍ਹੋ - ਸਕੂਲੋਂ ਆਉਣ ਮਗਰੋਂ ਘਰੋਂ ਨਿਕਲੇ ਭੈਣ-ਭਰਾ ਨਹੀਂ ਪਰਤੇ ਘਰ! 78 ਕਿੱਲੋਮੀਟਰ ਦੂਰੋਂ ਮਿਲਿਆ ਸੁਰਾਗ

ਨਿਯਮ ਨਾ ਮੰਨਣ ਵਾਲੇ ਸਕੂਲ ਵੈਨ ਚਾਲਕਾਂ ਖ਼ਿਲਾਫ਼ ਜਾਰੀ ਰਹੇਗੀ ਕਾਰਵਾਈ : ਏ. ਸੀ. ਪੀ.

ਏ. ਸੀ. ਪੀ. ਟ੍ਰੈਫਿਕ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਨਿਯਮ ਨਾ ਮੰਨਣ ਵਾਲੇ ਸਕੂਲ ਵੈਨ ਚਾਲਕਾਂ ਖਿਲਾਫ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਪੇਰੈਂਟਸ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਮੇਂ-ਸਮੇਂ ’ਤੇ ਵੈਨ ਚਾਲਕ ਦੀ ਜਾਂਚ-ਪੜਤਾਲ ਕਰਦੇ ਰਹਿਣ। ਉਨ੍ਹਾਂ ਨੇ ਚਾਲਕਾਂ ਨੂੰ ਵੀ ਕਿਹਾ ਹੈ ਕਿ ਡਰਾਈਵਿੰਗ ਦੌਰਾਨ ਕਿਸੇ ਤਰ੍ਹਾਂ ਦਾ ਨਸ਼ਾ ਨਾ ਕਰਨ ਅਤੇ ਨਾਲ ਹੀ ਸੇਫ ਸਕੂਲ ਵਾਹਨ ਪਾਲਿਸੀ ਮੁਤਾਬਕ ਹੀ ਆਪਣੇ ਵਾਹਨ ਚਲਾਉਣ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News