ਭੇਦਭਾਵ ਕਰਨ ਵਾਲੇ ਮੁਲਾਜ਼ਮਾ ਖਿਲਾਫ ਕਾਰਵਾਈ ਕੀਤੀ ਜਾਵੇ : ਕਾਂਗਰਸੀ ਆਗੂ

Wednesday, Jan 03, 2018 - 05:10 PM (IST)

ਭੇਦਭਾਵ ਕਰਨ ਵਾਲੇ ਮੁਲਾਜ਼ਮਾ ਖਿਲਾਫ ਕਾਰਵਾਈ ਕੀਤੀ ਜਾਵੇ : ਕਾਂਗਰਸੀ ਆਗੂ

       
ਸਮਾਲਸਰ (ਸੁਰਿੰਦਰ) - ਪੰਜਾਬ ਸਰਕਾਰ ਵਲੋਂ ਕਰਜ਼ ਮੁਆਫੀ ਦਾ ਲਾਭ ਪਹਿਲਾ ਛੋਟੇ ਕਿਸਾਨਾ ਭਾਵ ਢਾਈ ਏਕੜ ਤੋ ਘੱਟ ਜ਼ਮੀਨ ਵਾਲੇ ਕਿਸਾਨਾ ਦਾ ਐਲਾਨ ਕੀਤਾ ਹੋਇਆ ਹੈ। ਇਸ ਦੀ ਸ਼ੁਰੂਆਤ ਸਹਿਕਾਰੀ ਬੈਕਾਂ ਤੋਂ ਕੀਤੀ ਗਈ ਪਰ ਇਹ ਕਰਜ਼ ਮੁਆਫੀ ਸ਼ੁਰੂ ਹੋਣ ਤੋਂ ਪਹਿਲਾਂ ਵਿਵਾਦਾਂ 'ਚ ਘਿਰ ਗਈ ਹੈ। ਕਿਉਕਿ ਢਾਈ ਏਕੜ ਵਾਲੇ ਕਿਸਾਨਾ ਦਾ ਕਰਜ਼ਾ ਮੁਆਫ ਕਰਨ ਵਾਲੀਆ ਪਿੰਡਾਂ ਦੇ ਸਾਂਝੀਆ ਜਗ੍ਹਾ 'ਤੇ ਲਾਈਆ ਲਿਸਟਾ 'ਚ ਕਥਿੱਤ ਤੌਰ 'ਤੇ ਭੇਂਦ ਭਾਵ ਕਰਨ ਵਾਲੇ ਸੁਸਾਇਟੀ ਅਤੇ ਮਾਲ ਵਿਭਾਗ ਦੇ ਮੁਲਾਜ਼ਮਾ ਵਲੋਂ ਵੱਡਾ ਘਪਲਾ ਅਤੇ ਆਪਣੇ ਚਹੇਤਿਆ ਨੂੰ ਖੁਸ਼ ਕਰਨ ਦੀਆ ਕਨਸੋਆ ਮਿਲ ਰਹੀਆ ਹਨ। ਅਜਿਹਾ ਇਕ ਮਾਮਲਾ ਪਿੰਡ ਠੱਠੀ ਭਾਈ 'ਚ ਜ਼ਿਲਾ ਕਾਂਗਰਸ ਦੇ ਵਾਈਸ ਪ੍ਰਧਾਨ ਰਾਮ ਸਿੰਘ ਲੋਧੀ ਦੀ ਅਗਵਾਈ 'ਚ ਪਿੰਡ ਵਾਸੀਆ ਨੇ ਐਸ. ਡੀ. ਐਮ ਬਾਘਾਪੁਰਾਣਾ ਅਤੇ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਦਿੱਤੇ  ਸ਼ਿਕਾਇਤ ਪੱਤਰ 'ਚ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵਲੋਂ ਚੋਣਾਂ 'ਚ ਲੋਕਾਂ ਨਾਲ ਕੀਤੇ ਵਾਅਦਿਆ ਨੂੰ ਪੂਰਾ ਕਰਦੇ ਹੋਏ ਢਾਈ ਏਕੜ ਵਾਲੇ ਕਿਸਾਨਾ ਦਾ ਕਰਜ਼ ਮੁਆਫੀ ਦੀਆ ਲਿਸਟਾ ਜਾਰੀ ਕਰ ਦਿੱਤੀਆ ਹਨ। ਸ਼ਿਕਾਇਤ ਪੱਤਰ 'ਚ ਦੋਸ਼ ਲਾਇਆ ਕਿ ਇਕੱਲੇ ਠੱਠੀ ਭਾਈ ਸੁਸਾਇਟੀ 'ਚ ਅਜਿਹੇ ਕਿਸਾਨ ਹਨ, ਜਿਨ੍ਹਾਂ ਤੋਂ ਪੰਜ ਏਕੜ ਜ਼ਮੀਨ ਹੈ। ਉੱਚ ਅਧਿਕਾਰੀਆ ਮੰਗ ਕਰਦਿਆ ਕਿ ਇਸ ਮਾਮਲੇ ਦੀ ਪੂਰੀ ਛਾਣ ਬੀਣ ਕਰਕੇ ਇਸ ਕਰਜ਼ ਮੁਆਫੀ ਦੇ ਬਣਦੇ ਹੱਕਦਾਰਾ ਨੂੰ ਇੰਨਸਾਫ ਦੁਆ ਕਿ ਕਥਿੱਤ ਤੌਰ 'ਤੇ ਭੇਦ ਭਾਵ ਕਰਨ ਵਾਲੇ ਸਰਕਾਰੀ ਬਾਬੂਆ ਖਿਲਾਫ ਕਾਰਵਾਈ ਕੀਤੀ ਜਾਵੇ। 

ਕੀ ਕਹਿਣਾ ਸਹਿਕਾਰੀ ਸਭਾ ਦੇ ਸੈਕਟਰੀ ਦਾ
ਇਸ ਮਾਮਲੇ ਸਬੰਧੀ ਜਦੋ ਦੀ ਕੋਆਪ੍ਰਟਿਵ ਸੁਸਾਇਟੀ ਠੱਠੀ ਭਾਈ ਦੇ ਸੈਕਟਰੀ ਦਰਸ਼ਨ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਕਿਹਾ ਕਿ ਅਸੀ ਕਿਸੇ ਨਾਲ ਕੋਈ ਵਿਤਕਰਾਂ ਨਹੀਂ ਕੀਤਾ ਜਾਵੇਗਾ।


Related News