ਕੁਝ ਕਰ ਦਿਖਾਉਣ ਦਾ ਜਜ਼ਬਾ ਲੈ ਕੇ ਰੈਂਪ ''ਤੇ ਉਤਰੀਆਂ ਤੇਜ਼ਾਬ ਪੀੜਤ ਮਹਿਲਾਵਾਂ

03/18/2018 12:12:49 PM

ਚੰਡੀਗੜ੍ਹ - ਕੁਝ ਕਰ ਦਿਖਾਉਣ ਦਾ ਜਜ਼ਬਾ ਲੈ ਕੇ ਪਹਿਲੀ ਵਾਰ ਤੇਜ਼ਾਬੀ ਹਮਲਿਆਂ ਤੋਂ ਪੀੜਤ ਮਹਿਲਾਵਾਂ ਨੇ ਰੈਂਪ 'ਤੇ ਚੱਲ ਕੇ ਤੇ ਸੋਹਣੀ ਸੀਰਤ ਤੇ ਬੁਲੰਦ ਹੌਸਲੇ ਦਾ ਸੁਨੇਹਾ ਦਿੱਤਾ। ਜਾਣਕਾਰੀ ਮੁਤਾਬਕ ਇਹ ਸ਼ਲਾਘਾਯੋਗ ਕਦਮ ਰੌਇਲ ਔਰਾ ਈਵੈਂਟਸ, ਆਈ. ਐੱਮ. ਸਟਿੱਲ ਹਿਊਮਨ ਤੇ ਜੀਆਈਡੀ ਪਲੈਨਸ ਨੇ ਸਾਂਝੇ ਤੌਰ 'ਤੇ ਚੁੱਕਿਆ ਤੇ ਇਸ ਨੂੰ 'ਇਕ ਕਦਮ ਪਹਿਲ : ਵਿਮੈੱਨ ਆਫ ਵਰਥ ਐਵਾਰਡਜ਼' ਦਾ ਨਾ ਦਿੱਤਾ ਗਿਆ। ਇਹ ਇਕ ਅਜਿਹਾ ਪਹਿਲਾਂ ਫੈਸ਼ਨ ਸ਼ੋਅ ਸੀ, ਜਿਸ 'ਚ ਸਟੇਜ ਪਿੱਛੇ ਗੀਤ-ਸੰਗੀਤ ਨਹੀਂ ਬਲਕਿ ਕਵਿਤਾਵਾਂ ਚੱਲੀਆਂ। ਇਸ ਫੈਸ਼ਨ ਸ਼ੋਅ 'ਚ ਲਖਨਾਊ ਤੇ ਆਗਰਾ ਦੀਆਂ ਪੰਜ ਤੇਜ਼ਾਬ ਪੀੜਤ ਮਹਿਲਾਵਾਂ ਫਰਹਾ, ਰਕੈਆ, ਕੁੰਤੀ, ਬਾਲਾ ਤੇ ਗੁਡੀਆ ਨੇ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੇ ਬੋਲਦਿਆ ਕਿਹਾ ਕਿ ਜੇ ਉਹ ਹਿੰਮਤ ਨਾ ਜਟਾਉਂਦੀਆਂ ਤਾਂ ਸ਼ਾਇਦ ਉਹ ਘਰੋਂ ਬਾਹਰ ਹੀ ਨਾ ਨਿਕਲ ਸਕਦੀਆਂ। ਉਨ੍ਹਾਂ ਕਿਹਾ ਕਿ ਅਸਲ ਖੂਬਸੂਰਤੀ ਚਿਹਰੇ ਦੀ ਨਹੀਂ ਹੁੰਦੀ, ਸਗੋਂ ਖੂਬਸੂਰਤੀ ਹਿੰਮਤ ਤੇ ਵਿਸ਼ਵਾਸ ਨਾਲ ਹੁੰਦੀ ਹੈ। ਇਹ ਮਹਿਲਾਵਾਂ ਬਹੁਤ ਖੂਬਸੂਰਤੀ ਨਾਲ ਰੈਂਪ 'ਤੇ ਚੱਲੀਆਂ।    


Related News