ਕਾਂਗਰਸ ਤੇ ਵਿਰੋਧੀ ਗਠਜੋੜ ਦੀ ਦੇਸ਼ ਨੂੰ ਕਮਜ਼ੋਰ ਦਿਖਾਉਣ ਦੀ ਕੋਸ਼ਿਸ਼ ਦੇਸ਼ ਦੀ ਬਹਾਦਰੀ ਦਾ ਅਪਮਾਨ : ਚੁੱਘ

Tuesday, May 14, 2024 - 06:33 PM (IST)

ਨਵੀਂ ਦਿੱਲੀ- ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਚੁੱਘ ਨੇ ਕਿਹਾ ਕਿ ਇਹ ਦੇਸ਼ ਕਾਂਗਰਸ ਦੀ ਕਮਜ਼ੋਰ, ਡਰਪੋਕ ਅਤੇ ਅਸਥਿਰ ਸਰਕਾਰ ਨਹੀਂ ਚਾਹੁੰਦਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਆਪਣੇ ਰਾਤ ਦੇ ਸੁਪਨਿਆਂ ਵਿਚ ਵੀ ਪਾਕਿਸਤਾਨ ਦਾ ਪ੍ਰਮਾਣੂ ਬੰਬ ਦੇਖਦੇ ਹਨ ਅਤੇ ਅਜਿਹੇ ਨੇਤਾਵਾਂ ਦੇ ਹੱਥਾਂ ਵਿਚ ਦੇਸ਼ ਦੀ ਵਾਗਡੋਰ ਨਹੀਂ ਦੇ ਸਕਦੇ। ਕੋਈ ਮੁੰਬਈ ਹਮਲੇ ਵਿਚ ਪਾਕਿਸਤਾਨ ਨੂੰ ਕਲੀਨ ਚੀਟ ਦੇ ਰਿਹਾ ਹੈ, ਕੋਈ ਸਰਜੀਕਲ ਅਤੇ ਹਵਾਈ ਹਮਲੇ 'ਤੇ ਸਵਾਲ ਉਠਾ ਰਿਹਾ ਹੈ ਅਤੇ ਇਹ ਖੱਬੇ ਪੱਖੀ ਲੋਕ ਭਾਰਤ ਦੇ ਪ੍ਰਮਾਣੂ ਹਥਿਆਰਾਂ ਨੂੰ ਨਸ਼ਟ ਕਰਨਾ ਚਾਹੁੰਦੇ ਹਨ। 'ਇੰਡੀਆ' ਗਠਜੋੜ ਦੇ ਲੋਕਾਂ ਨੇ ਭਾਰਤ ਵਿਰੁੱਧ ਕਿਸੇ ਤੋਂ ਠੇਕਾ ਲਿਆ ਹੈ, ਅਜਿਹੇ ਸਵਾਰਥੀ ਲੋਕ ਦੇਸ਼ ਦੀ ਸੁਰੱਖਿਆ ਲਈ ਸਖ਼ਤ ਕਦਮ ਨਹੀਂ ਚੁੱਕ ਸਕਦੇ।

ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਾਰੇ ਦਿਸ਼ਾਵਾਂ ਵਿੱਚ ਮਿਲ ਕੇ ਕੰਮ ਕਰਨ ਦਾ ਸੁਭਾਅ ਹੈ। ਪਿਛਲੇ 10 ਸਾਲਾਂ ਵਿੱਚ ਭਾਰਤ ਦਾ ਅਕਸ ਇੱਕ ਮੋਹਰੀ ਰਾਸ਼ਟਰ ਦੇ ਰੂਪ ਵਿੱਚ ਵਿਸ਼ਵ ਪੱਧਰ 'ਤੇ ਉਭਰਿਆ ਹੈ ਅਤੇ ਅੱਤਵਾਦ ਦੇ ਮੁਕੰਮਲ ਖਾਤਮੇ ਲਈ ਕੰਮ ਕੀਤਾ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੇ ਨਕਸਲਵਾਦ ਨੂੰ ਪਾਲਿਆ ਹੈ ਅਤੇ ਇਸਨੂੰ ਲੋਕਾਂ ਦੇ ਖਿਲਾਫ ਵੀ ਵਰਤਿਆ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਅਤੇ 'ਆਪ' ਦਾ ਗਠਜੋੜ ਭਾਰਤ ਨੂੰ ਵੰਡਣ 'ਚ ਲੱਗਾ ਹੋਇਆ ਹੈ। 'ਆਪ' ਅਤੇ ਕਾਂਗਰਸ ਦੇ ਰਾਜ ਨੇ ਪੰਜਾਬ ਨੂੰ ਕਈ ਦਹਾਕੇ ਪਿੱਛੇ ਭੇਜ ਦਿੱਤਾ ਹੈ ਪਰ ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਅਗਵਾਈ ਵਿੱਚ ਭਾਜਪਾ ਦੀ ਸਰਕਾਰ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜ ਕੇ ਪੰਜਾਬ ਅਤੇ ਦੇਸ਼ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰੇਗੀ।


Rakesh

Content Editor

Related News