ਓਮ ਗਲੋਬਲ ਦੇ ਵਿਸ਼ਵ ਐਜੂਕੇਸ਼ਨ ਸੈਮੀਨਾਰ ਨੂੰ ਮਿਲ ਰਹੀ ਕਾਮਯਾਬੀ

11/19/2019 8:36:33 PM

ਜਲੰਧਰ (ਸੁਧੀਰ)- ਇਮੀਗ੍ਰੇਸ਼ਨ ਵਿਚ ਮੰਨੀ-ਪ੍ਰਮੰਨੀ ਕੰਪਨੀ ਓਮ ਗਲੋਬਲ ਦੇ ਸਹਿਯੋਗ ਨਾਲ ਪੰਜਾਬ ਚੰਡੀਗੜ੍ਹ ਅਤੇ ਹਰਿਆਣਾ ਵਿਚ ਕਰਵਾਏ ਜਾ ਰਹੇ ਵਰਲਡ ਐਜੂਕੇਸ਼ਨ ਸੈਮੀਨਾਰ ਨੂੰ ਪੰਜਾਬ ਵਿਚ ਭਾਰੀ ਕਾਮਯਾਬੀ ਮਿਲ ਰਹੀ ਹੈ। ਵੀਜ਼ਾ ਮਾਹਰ ਪੁਨੀਤ ਖੰਨਾ ਨੇ ਦੱਸਿਆ ਕਿ ਜਲੰਧਰ, ਲੁਧਿਆਣਾ, ਬਠਿੰਡਾ ਵਿਚ ਹੋਏ ਵਰਲਡ ਐਜੂਕੇਸ਼ਨ ਸੈਮੀਨਾਰ ਵਿਚ ਸੈਂਕੜੇ ਵਿਦਿਆਰਥੀਆਂ ਨੇ ਵੀਜ਼ਾ ਨਿਯਮਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਹੈ।

ਪੁਨੀਤ ਖੰਨਾ ਨੇ ਦੱਸਿਆ ਕਿ ਜੇਕਰ ਤੁਸੀਂ 12ਵੀਂ ਪਾਸ ਹੋ ਅਤੇ ਤੁਹਾਡੇ ਆਈਲੈਟਸ ਵਿਚੋਂ ਓਵਰਆਲ 6 ਬੈਂਡ ਹਨ ਜਾਂ ਫਿਰ ਕਿਸੇ ਕਾਰਨ ਤੁਹਾਡਾ ਕਿਸੇ ਵੀ ਦੇਸ਼ ਤੋਂ ਵੀਜ਼ਾ ਰਿਫਿਊਜ਼ ਹੋਇਆ ਹੈ ਅਤੇ ਤੁਸੀਂ ਆਪਣੇ ਸਪਾਊਸ ਦੇ ਨਾਲ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਜਨਵਰੀ ਇਨਟੇਕ ਵਿਚ ਜਾਣ ਦਾ ਇਹ ਸੁਨਹਿਰੀ ਅਤੇ ਆਖਰੀ ਮੌਕਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਰਲਡ ਐਜੂਕੇਸ਼ਨ ਸੈਮੀਨਾਰ ਵਿਚ ਵਿਸ਼ੇਸ਼ ਤੌਰ 'ਤੇ ਆਸਟਰੇਲੀਆ ਸਰਕਾਰ ਵਲੋਂ ਮਾਨਤਾ ਪ੍ਰਾਪਤ ਵਕੀਲ ਸੁਮਿਤ ਖੰਨਾ ਅਤੇ ਹੋਰ ਦੇਸ਼ਾਂ ਤੋਂ ਆਏ ਡੈਲੀਗੇਟਸ ਵੀ ਵਿਦਿਆਰਥੀਆਂ ਨੂੰ ਖੁਦ ਵੀਜ਼ਾ ਨਿਯਮਾਂ ਸਬੰਧੀ ਜਾਣਕਾਰੀ ਦੇ ਰਹੇ ਹਨ। ਪੁਨੀਤ ਖੰਨਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦਾ ਮਕਸਦ ਵਿਦਿਆਰਥੀਆਂ ਨੂੰ ਵੀਜ਼ਾ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਨਾ ਹੈ, ਜਿਸ ਕਾਰਨ ਉਨ੍ਹਾਂ ਦੀ ਕੰਪਨੀ ਸਾਰੇ ਵਿਦਿਆਰਥੀਆਂ ਤੋਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੀ ਹੈ।

ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਫਰਜ਼ੀ ਏਜੰਟ ਦੇ ਝਾਂਸੇ ਵਿਚ ਆ ਕੇ ਆਪਣਾ ਅਰਜ਼ੀ ਪੱਤਰ ਅਪਲਾਈ ਕਰਦੇ ਹੋਏ ਕੋਈ ਵੀ ਦਸਤਾਵੇਜ਼ ਫਰਜ਼ੀ ਨਾ ਲਗਾਓ। ਉਨ੍ਹਾਂ ਨੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਲੋਕ ਵਰਲਡ ਐਜੂਕੇਸ਼ਨ ਫੇਅਰ ਵਿਚ 20 ਨੂੰ ਅੰਮ੍ਰਿਤਸਰ, 21 ਨੂੰ ਚੰਡੀਗੜ੍ਹ, 22 ਨੂੰ ਕਰਨਾਲ (ਹਰਿਆਣਾ) ਵਿਚ ਆ ਕੇ ਵੀਜ਼ਾ ਨਿਯਮਾਂ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ।


Sunny Mehra

Content Editor

Related News