ਪੁਲਸ ਦੀ ਕਸਟਡੀ ''ਚੋਂ ਭੱਜਿਆ ਦੋਸ਼ੀ, ਏ. ਐੱਸ. ਆਈ. ਤੇ ਹੌਲਦਾਰ ਸਸਪੈਂਡ

08/20/2017 7:17:56 PM

ਜਲੰਧਰ(ਰਾਜੇਸ਼)— ਪੁਲਸ ਦੀ ਲਾਪਰਵਾਹੀ ਨਾਲ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਜਾਣਕਾਰੀ ਮੁਤਾਬਕ ਪੀ. ਸੀ. ਆਰ. ਪੁਲਸ ਨੇ ਮਾਡਲ ਟਾਊਨ ਤੋਂ 2 ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਸੀ। ਪੀ. ਸੀ. ਆਰ. ਪੁਲਸ ਨੇ ਦੋਸ਼ੀਆਂ ਨੂੰ ਮਾਡਲ ਟਾਊਨ ਪੁਲਸ ਦੇ ਐੱਸ. ਐੱਚ. ਓ. ਸੁਭਾਸ਼ ਚੰਦਰ ਦੇ ਹਵਾਲੇ ਕਰ ਦਿੱਤਾ ਸੀ। ਏ. ਐੱਸ. ਆਈ. ਸੁਖਦੇਵ ਸਿੰਘ ਅਤੇ ਹੌਲਦਾਰ ਬਲਦੇਵ ਸਿੰਘ ਜਦੋਂ ਦੋਸ਼ੀਆਂ ਤੋਂ ਪੁੱਛਗਿੱਛ ਕਰ ਰਹੇ ਸਨ ਤਾਂ ਉਨ੍ਹਾਂ 'ਚੋਂ ਲਖਵਿੰਦਰ ਲਾਡੀ ਵਾਸੀ ਸੰਗਤ ਸਿੰਘ ਉਨ੍ਹਾਂ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਪੁਲਸ ਕਸਟਡੀ 'ਚੋਂ ਦੋਸ਼ੀ ਦੇ ਭੱਜਣ 'ਤੇ ਏ. ਐੱਸ. ਆਈ. ਅਤੇ ਹੌਲਦਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।


Related News