ਨੌਜਵਾਨ ''ਤੇ ਘਰ ''ਚੋਂ 30 ਹਜ਼ਾਰ ਚੋਰੀ ਕਰਨ ਦਾ ਲਾਇਆ ਦੋਸ਼

Friday, Feb 23, 2018 - 06:12 AM (IST)

ਨੌਜਵਾਨ ''ਤੇ ਘਰ ''ਚੋਂ 30 ਹਜ਼ਾਰ ਚੋਰੀ ਕਰਨ ਦਾ ਲਾਇਆ ਦੋਸ਼

ਜਲੰਧਰ, (ਸੁਧੀਰ)- ਸ਼ਿਵ ਸੈਨਾ ਬਾਲ ਠਾਕਰੇ ਦੇ ਸਾਬਕਾ ਪ੍ਰਧਾਨ ਚੰਦਰ ਪ੍ਰਕਾਸ਼ ਨੇ ਉਸ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਇਕ ਨੌਜਵਾਨ 'ਤੇ 30 ਹਜ਼ਾਰ ਰੁਪਏ ਚੋਰੀ ਕਰਨ ਦਾ ਦੋਸ਼ ਲਾਇਆ ਹੈ। ਚੰਦਰ ਪ੍ਰਕਾਸ਼ ਨੇ ਦੱਸਿਆ ਕਿ ਉਸ ਦੀ ਗੁੱਜਾ ਪੀਰ ਸਥਿਤ ਮੋਬਾਇਲਾਂ ਦੀ ਦੁਕਾਨ ਹੈ ਤੇ ਉਸ ਦੀ ਦੁਕਾਨ ਵਿਚ ਅੰਮ੍ਰਿਤਸਰ ਵਾਸੀ ਇਕ ਨੌਜਵਾਨ ਪਿਛਲੇ ਕਰੀਬ 6 ਮਹੀਨਿਆਂ ਤੋਂ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ 11 ਫਰਵਰੀ ਨੂੰ ਉਸਦੇ ਪੁੱਤਰ ਦਾ ਵਿਆਹ ਸੀ, ਜਿਸ ਕਾਰਨ ਉਹ ਨੌਜਵਾਨ ਉਸ ਦੇ ਘਰ ਵਿਚ ਹੀ ਰਹਿੰਦਾ ਸੀ। ਅੱਜ ਉਸ ਨੌਜਵਾਨ ਨੇ ਮਾਡਲ ਹਾਊਸ ਸਥਿਤ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਕੱਪੜੇ ਲਿਆਉਣ ਦੀ ਗੱਲ ਕਹਿ ਕੇ ਉਸ ਦੇ ਨਾਲ ਚੱਲਣ ਦੀ ਗੱਲ ਕਹੀ। ਜਿਸ ਤੋਂ ਬਾਅਦ ਉਸ ਉਸ ਨੂੰ ਰਸਤੇ ਵਿਚ ਖੜ੍ਹਾ ਹੋਣ ਦੀ ਗੱਲ ਕਹਿ ਕੇ ਚਲਾ ਗਿਆ। ਕਾਫੀ ਦੇਰ ਤੱਕ ਉਹ ਵਾਪਸ ਨਹੀਂ ਆਇਆ, ਜਿਸ ਤੋਂ ਬਾਅਦ ਉਹ ਆਪਣੇ ਘਰ ਆਇਆ ਤੇ ਦੇਖਿਆ ਕਿ ਉਸ ਦੇ ਕਮਰੇ ਵਿਚ ਪਏ 30 ਹਜ਼ਾਰ ਰੁਪਏ ਗਾਇਬ ਸਨ। ਉਸ ਨੇ ਦੋਸ਼ ਲਾਇਆ ਕਿ ਉਸਦੇ ਪੈਸੇ ਉਸ ਦੀ ਦੁਕਾਨ ਵਿਚ ਕੰਮ ਕਰਨ ਵਾਲੇ ਉਕਤ ਨੌਜਵਾਨ ਨੇ ਹੀ ਚੋਰੀ ਕੀਤੇ ਹਨ। ਉਸ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 


Related News