ਪੰਜਾਬ ਪੁਲਸ ਦੀ ਗ੍ਰਿਫ਼ਤ ''ਚੋਂ ਭੱਜੇ ਮੁਲਜ਼ਮ!
Wednesday, Feb 19, 2025 - 12:58 PM (IST)

ਲੁਧਿਆਣਾ (ਰਾਜ): ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਉਣ ਆਏ 2 ਹਵਾਲਾਤੀ ਪੁਲਸ ਮੁਲਾਜ਼ਮ ਨੂੰ ਧੱਕਾ ਦੇ ਕੇ ਭੱਜ ਗਏ। ਦੋਹਾਂ ਮੁਲਜ਼ਮਾਂ ਦੇ ਹੱਥਾਂ ਵਿਚ ਹੱਥਕੜੀ ਪਾਈ ਹੋਈ ਸੀ। ਹਾਲਾਂਕਿ ਪੁਲਸ ਮੁਲਾਜ਼ਮ ਨੇ ਬੜੀ ਮੁਸਤੈਦੀ ਨਾਲ ਉਨ੍ਹਾਂ ਨੂੰ ਦੁਬਾਰਾ ਕਾਬੂ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ - Punjab: 'ਗੰਦੇ ਕੰਮਾਂ' ਦਾ ਅੱਡਾ ਬਣੀ ਇਹ ਜਗ੍ਹਾ, ਘੰਟਿਆਂ ਦੇ ਹਿਸਾਬ ਨਾਲ...
ਜਾਣਕਾਰੀ ਮੁਤਾਬਕ ਪੁਲਸ ਟੀਮ 2 ਹਵਾਲਾਤੀਆਂ ਨੂੰ ਮੈਡੀਕਲ ਕਰਵਾਉਣ ਦੇ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਲਿਆਈ ਸੀ। ਪੁਲਸ ਚੌਕੀ ਦੇ ਮੁਲਾਜ਼ਮ ਨੇ ਪਿੱਛਾ ਕਰ ਕੇ ਬਲੱਡ ਬੈਂਕ ਨੇੜੇ ਦੋਹਾਂ ਹਵਾਲਾਤੀਆਂ ਨੂੰ ਫੜ ਲਿਆ। ਇਸ ਮਗਰੋਂ ਦੋਹਾਂ ਹਵਾਲਾਤੀਆਂ ਨੂੰ ਚੌਕੀ ਲੈ ਗਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8