ਚੰਡੀਗੜ੍ਹ ਪੁਲਸ ਨੇ ਇਨ੍ਹਾਂ ਚਾਰ ਵਿਅਕਤੀਆਂ ’ਤੇ ਰੱਖਿਆ 50-50 ਹਜ਼ਾਰ ਦਾ ਇਨਾਮ, ਜਾਣੋ ਕੀ ਹੈ ਪੂਰਾ ਮਾਮਲਾ

Saturday, Mar 27, 2021 - 06:01 PM (IST)

ਚੰਡੀਗੜ੍ਹ ਪੁਲਸ ਨੇ ਇਨ੍ਹਾਂ ਚਾਰ ਵਿਅਕਤੀਆਂ ’ਤੇ ਰੱਖਿਆ 50-50 ਹਜ਼ਾਰ ਦਾ ਇਨਾਮ, ਜਾਣੋ ਕੀ ਹੈ ਪੂਰਾ ਮਾਮਲਾ

ਚੰਡੀਗੜ੍ਹ (ਸੁਸ਼ੀਲ) : ਸੈਕਟਰ-37 ਸਥਿਤ ਕੋਠੀ ਨੰ. 340 ’ਤੇ ਕਬਜ਼ਾ ਕਰਕੇ ਮਾਲਕ ਨੂੰ ਅਗਵਾ ਕਰਕੇ ਆਸ਼ਰਮ ਵਿਚ ਛੱਡਣ ਤੋਂ ਬਾਅਦ ਕਰੋੜਾਂ ਰੁਪਏ ਦੀ ਕੋਠੀ ਵੇਚਣ ਦੇ ਮਾਮਲੇ ਵਿਚ ਫਰਾਰ ਚੱਲ ਰਹੇ ਮੁਲਜ਼ਮ ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ, ਸੌਰਭ ਗੁਪਤਾ, ਸ਼ੈਲਿੰਦਰ ਸਿੰਘ ਕਾਦਿਆਨ ਅਤੇ ਗੁਰਪ੍ਰੀਤ ਸਿੰਘ ਉਰਫ ਮਣੀ ’ਤੇ ਪੁਲਸ ਨੇ 50-50 ਹਜ਼ਾਰ ਰੁਪਏ ਦਾ ਇਨਾਮ ਰੱਖ ਦਿੱਤਾ ਹੈ। ਜਿਹੜਾ ਵੀ ਵਿਅਕਤੀ ਮੁਲਜ਼ਮਾਂ ਦਾ ਸੁਰਾਗ ਦੇਵੇਗਾ, ਉਸ ਨੂੰ 50 ਹਜ਼ਾਰ ਰੁਪਏ ਇਨਾਮ ਵਜੋਂ ਮਿਲਣਗੇ। ਇਸ ਤੋਂ ਇਲਾਵਾ ਪੁਲਸ ਨੂੰ ਸੂਚਨਾ ਦੇਣ ਵਾਲਿਆਂ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਤਬਾਹ ਕੀਤਾ ਪਰਿਵਾਰ, ਪਤਨੀ ਦਾ ਕਤਲ ਕਰ ਰਾਤੋ-ਰਾਤ ਕਰ ਦਿੱਤਾ ਸਸਕਾਰ

ਐੱਫ. ਆਈ. ਆਰ. ਦਰਜ ਹੋਣ ਤੋਂ ਬਾਅਦ ਫਰਾਰ ਚੱਲ ਰਹੇ ਉਕਤ ਮੁਲਜ਼ਮਾਂ ਦੀ ਭਾਲ ਵਿਚ ਪੁਲਸ ਟੀਮਾਂ ਵੱਖ-ਵੱਖ ਜਗ੍ਹਾ ਛਾਪੇਮਾਰੀ ਕਰ ਰਹੀਆਂ ਸਨ ਪਰ ਮੁਲਜ਼ਮਾਂ ਦਾ ਪੁਲਸ ਨੂੰ ਕੋਈ ਸੁਰਾਗ ਨਹੀਂ ਲੱਗ ਰਿਹਾ ਸੀ। ਪੁਲਸ ਮਾਮਲੇ ਵਿਚ ਪੱਤਰਕਾਰ ਸੰਜੀਵ ਮਹਾਜਨ, ਪ੍ਰਾਪਰਟੀ ਡੀਲਰ ਮਨੀਸ਼ ਗੁਪਤਾ, ਡੀ. ਐੱਸ. ਪੀ. ਰਾਮ ਗੋਪਾਲ ਦੇ ਭਰਾ ਸਤਪਾਲ ਡਾਗਰ ਅਤੇ ਸੈਕਟਰ-39 ਥਾਣੇ ਦੇ ਤੱਤਕਾਲੀਨ ਇੰਚਾਰਜ ਰਾਜਦੀਪ ਸਿੰਘ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਚੁੱਕੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ’ਚ ਖ਼ੌਫਨਾਕ ਵਾਰਦਾਤ, ਪਹਿਲਾਂ ਅੱਖਾਂ ਤੇ ਮੂੰਹ ’ਚ ਪਾਈਆਂ ਮਿਰਚਾਂ, ਫਿਰ ਤੇਜ਼ਧਾਰ ਹਥਿਆਰਾਂ ਨਾਲ ਕੀਤੀ ਵੱਢ-ਟੁੱਕ

ਸੰਜੀਵ ਮਹਾਜਨ ਦੀ ਪਟੀਸ਼ਨ ’ਤੇ ਫ਼ੈਸਲਾ 31 ਨੂੰ
ਐੱਸ. ਐੱਸ. ਪੀ. ਕੁਲਦੀਪ ਸਿੰਘ ਚਾਹਲ ਦੀ ਸੁਪਰਵਿਜ਼ਨ ਵਿਚ ਡੀ. ਐੱਸ. ਪੀ. ਸਾਊਥ ਦਾ ਕਾਰਜਭਾਰ ਸੰਭਾਲ ਰਹੀ ਸ਼ਰੂਤੀ ਅਰੋੜਾ ਦੀ ਅਗਵਾਈ ਵਿਚ ਪੁਲਸ ਟੀਮਾਂ ਲਗਾਤਾਰ ਮੁਲਜ਼ਮਾਂ ਦੇ ਟਿਕਾਣਿਆਂ ਸਮੇਤ ਉਨ੍ਹਾਂ ਦੇ ਸਹੁਰੇ ਘਰ ਅਤੇ ਹੋਰ ਰਿਸ਼ਤੇਦਾਰਾਂ ਦੇ ਘਰਾਂ ਵਿਚ ਉਨ੍ਹਾਂ ਦੀ ਭਾਲ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਮੁਲਜ਼ਮ ਸੌਰਭ ਗੁਪਤਾ ਦੀ ਜ਼ਮਾਨਤ ਪਟੀਸ਼ਨ ਜ਼ਿਲ੍ਹਾ ਅਦਾਲਤ ਖਾਰਜ ਕਰ ਚੁੱਕੀ ਹੈ। ਪੁਲਸ ਨੇ ਅਦਾਲਤ ਵਿਚ ਕਿਹਾ ਸੀ ਕਿ ਜੇਕਰ ਮੁਲਜ਼ਮ ਸੌਰਭ ਗੁਪਤਾ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਸਬੂਤਾਂ ਨਾਲ ਛੇੜਛਾੜ ਕਰਨ ਦੇ ਨਾਲ-ਨਾਲ ਕਾਰਵਾਈ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਲਈ ਉਸਦੀ ਜ਼ਮਾਨਤ ਪਟੀਸ਼ਨ ਨੂੰ ਖਾਰਜ ਕੀਤਾ ਜਾਵੇ। ਸੰਜੀਵ ਮਹਾਜਨ ਅਤੇ ਮੁਨੀਸ਼ ਗੁਪਤਾ ਦੀ ਜ਼ਮਾਨਤ ਪਟੀਸ਼ਨ ’ਤੇ 31 ਮਾਰਚ ਨੂੰ ਫ਼ੈਸਲਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਹਵਸ ’ਚ ਅੰਨ੍ਹੇ ਮਾਮੇ ਨੇ ਭਾਣਜੀ ਨਾਲ ਟੱਪੀਆਂ ਹੱਦਾਂ, ਬਣਾਈ ਅਸ਼ਲੀਲ ਵੀਡੀਓ, ਇੰਝ ਸਾਹਮਣੇ ਆਈ ਕਰਤੂਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News