ਕੰਮ ਤੋਂ ਪਰਤ ਰਹੇ ਮੁੰਡਿਆਂ ਲਈ ਕਾਲ ਬਣ ਕੇ ਆਈ ਬੋਲੈਰੋ, ਪਲਾਂ ’ਚ ਉਜਾੜ ਦਿੱਤੇ ਪਰਿਵਾਰ
Tuesday, Sep 13, 2022 - 06:31 PM (IST)
ਸਮਾਣਾ (ਇੰਦਰਜੀਤ ਬਕਸ਼ੀ) : ਸਮਾਣਾ-ਭਵਾਨੀਗੜ੍ਹ ਸੜਕ ’ਤੇ ਪਿੰਡ ਗਾਜੇਵਾਸ ਦੇ ਅੱਡੇ ’ਤੇ ਵਾਪਰੇ ਭਿਆਨਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਇਹ ਹਾਦਸਾ ਮੋਟਰਸਾਈਕਲ ਅਤੇ ਬੋਲੈਰੋ ਗੱਡੀ ਵਿਚਾਲੇ ਵਾਪਰਿਆ ਹੈ। ਦੋਵੇਂ ਨੌਜਵਾਨ ਸੰਗਰੂਰ ਜ਼ਿਲ੍ਹੇ ਦੇ ਭੱਟੀ ਕਲਾਂ ਖੁਰਦ ਦੇ ਨਿਵਾਸੀ ਸਨ। ਪੁਲਸ ਨੇ ਗੱਡੀ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨਾਂ ਦਾ ਨਾਮ ਜਤਿੰਦਰ ਸਿੰਘ ਅਤੇ ਰਮਨਦੀਪ ਸਿੰਘ ਹੈ, ਦੋਵੇਂ ਸੰਗਰੂਰ ਦੇ ਭੱਟੀ ਖੁਰਦ ਦੇ ਰਹਿਣ ਵਾਲੇ ਸਨ।
ਇਹ ਵੀ ਪੜ੍ਹੋ : ਅਮਰੀਕਾ ਦੇ ਸੁਫ਼ਨੇ ਵਿਖਾ ਚਾਰ ਕੁੜੀਆਂ ਨਾਲ ਕੀਤੇ ਵਿਆਹ, ਹੈਰਾਨ ਕਰਨ ਵਾਲੀ ਹੈ ਜਲੰਧਰ ਦੇ ਇਸ ਲਾੜੇ ਦੀ ਕਰਤੂਤ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਯੂਨੀਅਨ ਦੇ ਨੇਤਾ ਹਰਦੇਵ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਪਿੰਡ ਗਾਜੀਪੁਰ ਵਿਚ ਰਾਜਗੀਰ ਮਿਸਤਰੀ ਦਾ ਕੰਮ ਕਰਕੇ ਆਪਣੇ ਪਿੰਡ ਪਰਤ ਰਹੇ ਸਨ ਕਿ ਇਸ ਦੌਰਾਨ ਜਦੋਂ ਉਹ ਬੱਸ ਅੱਡੇ ’ਤੇ ਪਹੁੰਚੇ ਤਾਂ ਭਵਾਨੀਗੜ੍ਹ ਵਲੋਂ ਆ ਰਹੀ ਪਿਕਅਪ ਬੋਲੈਰੋ ਨੇ ਇਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਇਸ ਹਾਦਸੇ ਵਿਚ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਉਮਰ 20-22 ਸਾਲ ਦੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਪਿੰਡ ਦੇ ਬੱਸ ਅੱਡੇ ’ਤੇ ਕੁੱਝ ਮਹੀਨੇ ਪਹਿਲਾਂ ਵੀ ਹਾਦਸਾ ਹੋਇਆ ਸੀ, ਜਿਸ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਇਸ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ। ਉਧਰ ਪੁਲਸ ਨੇ ਨੌਜਵਾਨਾਂ ਦੀ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਨੂੰਹ-ਪੁੱਤ ਨੂੰ ਕੈਨੇਡਾ ਭੇਜਣ ਦਾ ਸੁਫ਼ਨਾ ਟੁੱਟਾ, ਟ੍ਰੈਵਲ ਏਜੰਟ ਜੋੜੇ ਦੇ ਜਾਲ ’ਚ ਫਸ ਲੁੱਟਿਆ ਗਿਆ ਪੁਲਸ ਮੁਲਾਜ਼ਮ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।