ਝੂਟੇ ਲੈਂਦੇ ਮੁੰਡੇ ਨਾਲ ਵਾਪਰਿਆ ਹਾਦਸਾ, 360 ਘੁੰਮਦਾ ਰਿਹਾ ਝੂਲਾ, ਵੱਜੀਆਂ ਚੀਕਾਂ ਪਰ...(ਵੀਡੀਓ)
Saturday, Feb 22, 2025 - 02:39 PM (IST)

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-10 ਸਥਿਤ ਲੇਜ਼ਰ ਵੈਲੀ 'ਚ ਸ਼ੁੱਕਰਵਾਰ ਰਾਤ ਵੱਡਾ ਹਾਦਸਾ ਹੋਣੋਂ ਬਚ ਗਿਆ। ਇੱਥੇ ਝੂਲੇ ਦੀ ਸੀਟ ਬੈਲਟ ਟੁੱਟਣ ਕਾਰਨ ਇਕ ਨੌਜਵਾਨ ਸੀਟ ਤੋਂ ਡਿੱਗ ਪਿਆ ਪਰ ਤੇਜ਼ ਰਫ਼ਤਾਰ ਝੂਲਾ 360 ਡਿਗਰੀ ਘੁੰਮਦਾ ਰਿਹਾ। ਮੁੰਡਾ ਝੂਲੇ ਦੇ ਅੰਦਰ ਹੀ ਇੱਧਰ-ਉੱਧਰ ਟਕਰਾਉਂਦਾ ਝੂਲਾ ਰੋਕਣ ਲਈ ਚੀਕਾਂ ਮਾਰਦਾ ਰਿਹਾ ਪਰ ਆਪਰੇਟਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਸ ਦੌਰਾਨ ਨੌਜਵਾਨ ਜ਼ਖਮੀ ਹੋ ਗਿਆ, ਜਿਸ ਨੂੰ ਸੈਕਟਰ-16 ਹਸਪਤਾਲ ਦਾਖ਼ਲ ਕਰਾਇਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਗਿਆ। ਉਸ ਦੇ ਮੂੰਹ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਜਾਣਕਾਰੀ ਮੁਤਾਬਕ ਪੀੜਤ ਨੌਜਵਾਨ ਦੀ ਪਛਾਣ ਵਿਕਾਸ ਕੁਮਾਰ (25) ਵਾਸੀ ਰਾਏਪੁਰ ਖ਼ੁਰਦ ਵਜੋਂ ਹੋਈ ਹੈ, ਜੋ ਕਿ ਇਕ ਬਿਲਡਰ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਖ਼ਤਰਨਾਕ ਵਾਇਰਸ ਦੇ ਮਿਲੇ ਕੇਸ, ਨਾ ਮਿਲਾਓ ਕਿਸੇ ਨਾਲ ਹੱਥ, ਰਹੋ ਸੁਚੇਤ
ਉਸ ਨੇ ਦੱਸਿਆ ਕਿ ਉਹ ਆਪਣੇ ਚਚੇਰੇ ਭਰਾ ਅਭਿਸ਼ੇਕ ਅਤੇ ਦੋਸਤ ਜਸਵਿੰਦਰ, ਰਾਜਵੀਰ, ਰਾਹੁਲ ਯਾਦਵ ਅਤੇ ਓਮ ਪ੍ਰਕਾਸ਼ ਨਾਲ ਲੇਜ਼ਰ ਵੈਲੀ ਵਿਖੇ ਆਇਆ ਸੀ। ਜਿਵੇਂ ਹੀ ਉਹ ਝੂਲਾ ਲੈਣ ਲਈ ਉਹ ਝੂਲੇ 'ਚ ਚੜ੍ਹੇ ਤਾਂ ਪਹਿਲੇ ਹੀ ਰਾਊਂਡ 'ਚ ਸੀਟ ਬੈਲਟ ਟੁੱਟ ਗਈ। ਸੀਟ ਬੈਲਟ ਟੇਪ ਨਾਲ ਜੁੜੀ ਹੋਈ ਸੀ। ਝੂਲਾ ਇਕ ਕੈਬਿਨ ਵਾਲਾ ਸੀ, ਜਿਸ ਕਾਰਨ ਵਿਕਾਸ ਝੂਲੇ ਅੰਦਰ ਡਿੱਗ ਗਿਆ। ਝੂਲੇ ਦੇ ਤਿੰਨ ਰਾਊਂਡ ਸਨ ਅਤੇ ਝੂਲਾ 360 ਡਿਗਰੀ ਘੁੰਮਦਾ ਰਿਹਾ ਪਰ ਉਸ ਦੀ ਆਪਰੇਟਰ ਨੇ ਨਹੀਂ ਸੁਣੀ।
ਇਹ ਵੀ ਪੜ੍ਹੋ : ਪੰਜਾਬ 'ਚ 52 ਪੁਲਸ ਮੁਲਾਜ਼ਮਾਂ ਨੂੰ ਡਿਸਮਿਸ ਕਰਨ ਮਗਰੋਂ ਹੁਣ ਇਨ੍ਹਾਂ ਦੀ ਵਾਰੀ! ਵੱਡੀ ਚਿਤਾਵਨੀ ਜਾਰੀ
ਜੇਕਰ ਬੈਲਟ ਕੁੱਝ ਸੈਕਿੰਡ ਬਾਅਦ ਟੁੱਟਦੀ ਤਾਂ ਉਸ ਦੀ ਜ਼ਿੰਦਗੀ ਖ਼ਤਰੇ 'ਚ ਪੈ ਸਕਦੀ ਸੀ ਕਿਉਂਕਿ ਝੂਲੇ ਦੀ ਰਫ਼ਤਾਰ ਥੋੜ੍ਹੇ ਹੀ ਸਮੇਂ 'ਚ ਕਈ ਗੁਣਾ ਵੱਧ ਜਾਣੀ ਸੀ। ਵਿਕਾਸ ਦੇ ਭਰਾ ਅਭਿਸ਼ੇਕ ਨੇ ਦਾਅਵਾ ਕੀਤਾ ਕਿ ਜਦੋਂ ਝੂਲਾ ਆਪਰੇਟਰ ਨੂੰ ਪਤਾ ਲੱਗਿਆ ਕਿ ਹਾਦਸਾ ਵਾਪਰਿਆ ਹੈ ਤਾਂ ਉਹ ਮੌਕੇ ਤੋਂ ਭੱਜ ਗਿਆ। ਇਸ ਤੋਂ ਬਾਅਦ ਝੂਲੇ ਦੇ ਕਈ ਮੁਲਾਜ਼ਮ ਇਕੱਠੇ ਹੋ ਗਏ ਅਤੇ ਬਹਿਸਬਾਜ਼ੀ ਕਰਨ ਲੱਗ ਗਏ। ਵਿਕਾਸ ਨੇ ਦੱਸਿਆ ਕਿ ਮੁਲਾਜ਼ਮ ਨਸ਼ੇ ਦੀ ਹਾਲਤ 'ਚ ਸਨ ਅਤੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਜਾਣਾ ਚਾਹੀਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8