ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਨੌਜਵਾਨ ਭੈਣ-ਭਰਾ ਦੀ ਇਕੱਠਿਆਂ ਹੋਈ ਮੌਤ

07/04/2022 6:26:42 PM

ਦੇਵੀਗੜ੍ਹ (ਨੌਗਾਵਾਂ) : ਬੀਤੇ ਦਿਨੀਂ ਦੁਪਹਿਰ ਬਾਅਦ ਇਥੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਅਤੇ ਇਕ ਲੜਕੀ ਦੀ ਮੌਤ ਹੋ ਗਈ। ਥਾਣਾ ਜੁਲਕਾਂ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੇਵੀਗੜ੍ਹ ਤੋਂ ਪਟਿਆਲਾ ਰਾਜ ਮਾਰਗ ’ਤੇ ਪਿੰਡ ਗੁਥਮੜਾ ਦੀ ਨਰਸਰੀ ਨੇੜੇ ਪਟਿਆਲਾ ਵੱਲੋਂ ਆ ਰਹੇ ਮੋਟਰਸਾਈਕਲ ’ਤੇ ਸਵਾਰ ਇਕ ਲੜਕੇ ਅਤੇ ਲੜਕੀ ਸਾਹਮਣੇ ਤੋਂ ਆਉਂਦੇ ਸੀਮੈਂਟ ਦੇ ਭਰੇ ਟਿੱਪਰ ਨਾਲ ਟੱਕਰਾ ਗਏ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਵੱਡਾ ਖੁਲਾਸਾ, ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਂ ਆਇਆ ਸਾਹਮਣੇ

ਇਸ ਹਾਦਸੇ ਵਿਚ ਅੰਗਰੇਜ਼ ਸਿੰਘ ਪੁੱਤਰ ਜੀਤ ਸਿੰਘ ਉਮਰ 26 ਸਾਲ ਪਿੰਡ ਚਪਰਾਹੜ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਲੜਕੀ ਜਿਸ ਦਾ ਨਾਂ ਮੋਨਿਕਾ ਪੁੱਤਰੀ ਨੈਬ ਸਿੰਘ ਉਮਰ 18 ਸਾਲ ਦੀ ਵੀ ਰਸਤੇ ਵਿਚ ਹੀ ਮੌਤ ਹੋ ਗਈ। ਇਹ ਦੋਵੇਂ ਚਚੇਰੇ ਭੈਣ-ਭਰਾ ਸਨ। ਪੁਲਸ ਨੇ ਇਸ ਸਬੰਧੀ ਪਾਈਪਾਂ ਵਾਲੇ ਟਿੱਪਰ ਦੇ ਡਰਾਈਵਰ ਖ਼ਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੁਕਤਸਰ ਸਾਹਿਬ ’ਚ ਦਿਲ ਕੰਬਾਊ ਘਟਨਾ, ਦਾਦਾ-ਦਾਦੀ ਤੇ ਤਾਏ ਨੂੰ ਗੋਲੀ ਮਾਰ ਕੇ ਖੁਦ ਪਹੁੰਚਿਆ ਥਾਣੇ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News